ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قبض] ਕ਼ਬਜ. ਸੰਗ੍ਯਾ- ਰੋਕਣ ਦੀ ਕ੍ਰਿਯਾ। ੨. ਕ਼ਾਬੂ ਰੱਖਣਾ। ੩. ਫੜਨਾ। ੪. ਇੱਕ ਰੋਗ. ਸੰ. कोष्ठबद्घ ਕੋਸ੍ਠਬੱਧ. Constipation. ਕਬਜ਼ ਦੋ ਤਰਾਂ ਦੀ ਹੁੰਦੀ ਹੈ. ਇੱਕ ਸਾਧਾਰਨ ਜੋ ਕਿਸੇ ਖਾਸ ਕਾਰਣ ਤੋਂ ਕਿਸੇ ਵੇਲੇ ਹੋ ਜਾਂਦੀ ਹੈ. ਦੂਜੀ ਨਿੱਤ ਰਹਿਣ ਵਾਲੀ (ਦਾਯਮੀ). ਕਬਜ਼ ਦੂਰ ਕਰਨ ਲਈ ਤਿੱਖੀਆਂ ਜੁਲਾਬ ਦੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਏ, ਅਜਿਹਾ ਕਰਨ ਤੋਂ ਕਮਜ਼ੋਰੀ ਹੁੰਦੀ ਹੈ.#ਕਬਜ਼ ਦੇ ਕਾਰਨ ਇਹ ਹਨ- ਬਹੁਤੀ ਬੈਠਕ, ਵੇਲੇ ਸਿਰ ਸੁਚੇਤੇ ਨਾਂ ਜਾਣਾ, ਰੁੱਖੀਆਂ ਚੀਜ਼ਾਂ ਖਾਣੀਆਂ, ਆਂਦਰਾਂ ਤੋਂ ਮੈਲ ਕੱਢਣ ਵਾਲੀ ਸ਼ਕਤੀ ਦਾ ਸੁਸਤ ਹੋ ਜਾਣਾ, ਸ਼ਰਾਬ, ਅਫੀਮ, ਭੰਗ, ਚਰਸ ਆਦਿਕ ਦਾ ਵਰਤਣਾ, ਕਸਰਤ ਨਾ ਕਰਨੀ, ਖੱਟੇ ਪਦਾਰਥ ਬਹੁਤੇ ਖਾਣੇ, ਦਿਮਾਗੀ ਮਿਹਨਤ ਬਹੁਤ ਕਰਨੀ, ਚਿੰਤਾ ਵਿੱਚ ਰਹਿਣਾ, ਰੋਟੀ ਚੱਬਕੇ ਨਾ ਖਾਣੀ, ਪਿਆਸ ਹੋਣ ਤੋਂ ਪਾਣੀ ਵੇਲੇ ਸਿਰ ਨਾ ਪੀਣਾ ਆਦਿ.#ਇਸ ਰੋਗ ਦਾ ਇਲਾਜ ਕਾਰਣ ਅਨੁਸਾਰ ਹੀ ਹੋਣਾ ਚਾਹੀਏ, ਪਰ ਕਬਜ ਦੂਰ ਕਰਨ ਦੇ ਸਾਧਾਰਨ ਉਪਾਉ ਇਹ ਹਨ-#ਸੌਣ ਵੇਲੇ ਗਰਮ ਦੁੱਧ ਜਾਂ ਗਰਮ ਜਲ ਛਕਣਾ. ਹਰੜ ਦਾ ਮੁਰੱਬਾ ਖਾਣਾ. ਪੈਦਲ ਫਿਰਨਾ. ਰੋਟੀ ਚਿੱਥਕੇ ਖਾਣੀ. ਮੱਖਣ ਬਦਾਮਰੋਗਨ ਆਦਿਕ ਪਦਾਰਥ ਖਾਣੇ. ਅਮਲਤਾਸ ਦੀ ਗੁੱਦ, ਗੁਲਕੰਦ, ਬਨਫ਼ਸ਼ਾ ਦਾ ਮੁਰੱਬਾ, ਸੌਂਫ, ਇਨ੍ਹਾਂ ਨੂੰ ਚਾਯ ਦੀ ਤਰਾਂ ਉਬਾਲਕੇ ਪੀਣਾ.#ਬਦਾਮ ਦੀ ਗਿਰੀਆਂ, ਮਗਜ ਕਦੂ, ਸਨਾ ਮੱਕੀ, ਸਾਉਗੀ, ਗੁਲਕੰਦ, ਇੱਕੋ ਜੇਹੇ ਲੈ ਕੇ ਕੁੱਟਕੇ ਮਜੂਨ ਬਣਾ ਲੈਣਾ, ਰਾਤ ਨੂੰ ਸੌਣ ਵੇਲੇ ਤੋਲਾ ਅਥਵਾ ਦੋ ਤੋਲਾ ਕੋਸੇ ਦੁੱਧ ਜਾਂ ਜਲ ਨਾਲ ਛਕਣਾ.


ਅ਼. [قبضہ] ਕ਼ਬਜਾ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ. "ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ." (ਤਿਲੰ ਮਃ ੫) ੩. ਤਲਵਾਰ ਦੀ ਮੁੱਠ.