ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਸ੍ਵਰਗ. ਦੇਵਲੋਕ.


ਤ੍ਰਿਪਤ ਹੁੰਦੇ. "ਪੀਵਤ ਸੰਤ ਨ ਤ੍ਰਿਪ੍ਯਤੇ." (ਸਹਸ ਮਃ ੫)


ਵਿ- ਤਰਨ ਵਾਲਾ. ਤੈਰਾਕ. ਤਾਰੂ. "ਤਰਿਯਾ ਹੁਤੇ ਨ ਮਰੇ ਬੂਡਕਰ." (ਚਰਿਤ੍ਰ ੨੪੨)


ਸੰਗ੍ਯਾ- ਤ੍ਰਿਪਿਸ੍ਟਪ. ਸ੍ਵਰਗ. ਬਹਿਸ਼੍ਤ। ੨. ਤਿੱਬਤ ਦੇਸ਼.


ਤਰ ਗਈ. ਦੇਖੋ, ਤਰਣਾ. "ਹਰਿ ਹਰਿ ਕਰਤ ਪੂਤਨਾ ਤਰੀ." (ਗੌਡ ਨਾਮਦੇਵ) ੨. ਸੰ. ਸੰਗ੍ਯਾ- ਨੌਕਾ. ਬੇੜੀ. "ਚਢ ਕਰ ਤਰੀ ਭਏ ਪੁਨ ਪਾਰੀ." (ਗੁਪ੍ਰਸੂ) ਦੇਖੋ, ਨੌਕਾ. "ਤਰੀ ਤਰੀ ਸੰਗ ਔਰ, ਤਰੀ ਤਰੀ ਤਰ ਤਰ ਉਤਰ। ਨਰ ਵਰ ਸੁਰ ਸਿਰਮੌਰ, ਵਾਰ ਵਾਰ ਵਰ ਵਾਰਿ ਵਰ." (ਗੁਪ੍ਰਸੂ) ਗੁਰੂ ਸਾਹਿਬ ਦੀ ਤਰੀ (ਬੇੜੀ) ਨਾਲ, ਸ਼ਾਹੂਕਾਰਾਂ ਦੇ ਬਾਲਕਾਂ ਦੀ ਨੌਕਾ ਤੇਜੀ ਨਾਲ ਪਾਣੀ ਉੱਤੇ ਤਰੀ, ਬੇੜੀ ਤੋਂ ਤਲੇ (ਹੇਠ) ਉਤਰਕੇ, ਮਨੁੱਖਾਂ ਵਿੱਚੋਂ ਉੱਤਮ ਅਤੇ ਦੇਵਤਿਆਂ ਦੇ ਸਿਰਤਾਜ ਗੁਰੂ ਜੀ ਪਾਣੀ ਵਿੱਚ ਵੜਕੇ ਵਾਰੰਵਾਰ ਨਿਰਮਲ ਜਲ ਨੂੰ ਬਾਹਾਂ ਨਾਲ ਵਾਰਕੇ (ਹਟਾਕੇ) ਸਾਥੀਆਂ ਨਾਲ ਪਾਣੀ ਦੀ ਖੇਡ ਖੇਡਣ ਲੱਗੇ। ੩. ਗਦਾ। ੪. ਕੱਪੜੇ ਰੱਖਣ ਦੀ ਪਿਟਾਰੀ। ੫. ਫ਼ਾ. [تری] ਨਮੀ. ਗਿੱਲਾਪਨ। ੬. ਉਹ ਭੂਮਿ, ਜਿੱਥੇ ਬਰਸਾਤ ਦਾ ਪਾਣੀ ਬਹੁਤ ਦਿਨਾਂ ਤਾਂਈਂ ਠਹਿਰੇ। ੭. ਉਤਰਾਈ. ਨਿਵਾਣ। ੮. ਕੇਸ਼ਰ. ਤਿਰੀ. ਫੁੱਲ ਦੀ ਬਾਰੀਕ ਪੰਖੜੀ, ਜਿਸ ਪੁਰ ਪਰਾਗ ਹੁੰਦਾ ਹੈ। ੯. ਤਰਕਾਰੀ ਦਾ ਰਸਾ. ਸ਼ੋਰਵਾ। ੧੦. ਦੇਖੋ, ਤੜੀ.


ਵਿ- ਤਰਨ ਵਾਲਾ। ੨. ਕ੍ਰਿ. ਵਿ- ਤਲੇ. ਨੀਚੇ. ਥੱਲੇ. ਹੇਠਾਂ. "ਸਗਲਾ ਬਟਰੀਆ ਬਿਰਖ ਇਕ ਤਰੀਆ." (ਬਿਹਾ ਮਃ ੫) ਸਾਰੇ ਬਟੋਹੀ (ਰਾਹੀ) ਇੱਕ ਬਿਰਛ (ਸੰਸਾਰ) ਹੇਠ ਹਨ.


ਦੇਖੋ, ਤਰੀਕਾ ਅਤੇ ਤਾਰੀਖ.