ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਾਉਣਵਿਦ੍ਯਾ ਦਾ ਅਧਿਕਾਰੀ. ਭਾਵ- ਗਵੈਯਾ. ਰਾਗੀ. "ਗਾਵਹਿ ਗਾਇਨਪਾਤ੍ਰ." (ਰਾਗਮਾਲਾ)


ਗਾਉਣ ਵਾਲੀ. ਗਾਯਕਾ. "ਸੁਨ ਗਾਇਨਿ ਤੈਂ ਬਾਤ ਹਮਾਰੀ." (ਚਰਿਤ੍ਰ ੨੭੬)


ਗਾਯਕ. ਗਵੈਯਾ. "ਗਾਇਬ ਪੇਖ ਰਿਸੈਂ ਗਨ ਗੰਧ੍ਰਬ." (ਕ੍ਰਿਸਨਾਵ) ੨. ਗਾਉਣਾ. ਗਾਨਾ। ੩. ਦੇਖੋ, ਗਾਯਬ.


ਗਾਇਨ ਕੀਤੀ. "ਨਹਿ ਕੀਰਤਿਪ੍ਰਭ ਗਾਈ." (ਸੋਰ ਮਃ ੯) ੨. ਗਾਈਆਂ. ਗਊਆਂ. "ਗਾਈਪੁਤਾ ਨਿਰਧਨਾ ਪੰਥੀ ਚਾਕਰੁ ਹੋਇ." (ਵਾਰ ਮਲਾ ਮਃ ੧) ਦੇਖੋ, ਚਹੁ ਵੇਛੋੜਾ.


ਬੈਲ. ਦੇਖੋ, ਗਾਈ ੨.