ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੱਥੇ ਪੁਰ ਚੰਦ੍ਰਮਾ ਰੱਖਣ ਵਾਲਾ, ਸ਼ਿਵ। ੨. ਦੇਖੋ, ਬਨਖੰਡੀ.


ਕ੍ਰਿ- ਢੂੰਢਣਾ. ਖੋਜਣਾ. "ਸਭ ਏਕੋ ਹੈ ਭਾਲਣਾ." (ਮਾਰੂ ਸੋਲਹੇ ਮਃ ੫) "ਬ੍ਰਹਮਾ ਭਾਲਣ ਸ੍ਰਿਸਟਿ ਗਇਆ." (ਆਸਾ ਮਃ ੧)


ਸੰ. ਜਿਸ ਦੇ ਮੱਥੇ ਪੁਰ ਨੇਤ੍ਰ ਹੈ, ਸ਼ਿਵ.


ਅਸ਼੍ਵਮੇਧ ਯਗ੍ਯ ਲਈ ਛੱਡੇ ਹੋਏ ਘੋੜੇ ਦੇ ਮੱਥੇ ਪੁਰ ਲਿਖਕੇ ਲਾਇਆ ਪਤ੍ਰ, ਜਿਸ ਵਿੱਚ ਯਗ੍ਯ ਕਰਨ ਵਾਲੇ ਰਾਜੇ ਦਾ ਨਾਮ ਪ੍ਰਤਾਪ ਆਦਿ ਹੁੰਦਾ ਹੈ. "ਜਬੈ ਭਾਲਪਤ੍ਰੰ ਲਵੰ ਛੋਰਿ ਬਾਚ੍ਯੋ." (ਰਾਮਾਵ)


ਖੋਜ ਦੇ ਨਿਰਣੇ ਕਰਨ ਦੀ ਕ੍ਰਿਯਾ. ਦੇਖੋ, ਭਲਾਈ.