ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਾਵਸਿ. ਗਾਵੇਗਾ। ੨. ਪ੍ਰਾ. ਸੰਗ੍ਯਾ- ਤੀਰ ਦੀ ਕਾਨੀ. ਗਾਂਸੀ। ੩. ਤੀਰ ਦੀ ਮੁਖੀ "ਅਖੀਆਂ ਸਮ ਗਾਸੀ." (ਕ੍ਰਿਸਨਾਵ) "ਤੇਰੀ ਹਾਸੀ ਹਮੈ ਗਾਸੀ ਸੀ ਲਗਤ ਹੈ." (ਕ੍ਰਿਸਨਾਵ) ੪. ਅ਼. [غاسی] ਗ਼ਾਸੀ. ਵਿ- ਜਰਜਰਾ ਬੋਦਾ.


ਅ਼. [غاشیِیہ] ਗ਼ਾਸ਼ਿਯਾ. ਸੰਗ੍ਯਾ- ਗ਼ਿਸ਼ਾ (ਢਕ ਲੈਣ ਵਾਲੀ ਵਸਤੁ). ਗਿਲਾਫ. ਉਛਾੜ। ੨. ਜ਼ੀਨਪੋਸ਼. ਕਾਠੀ ਉੱਤੇ ਪਾਇਆ ਵਸਤ੍ਰ.


ਸੰ. गाह् ਧਾ- ਨਸ੍ਟ ਕਰਨਾ, ਤੋੜਨਾ, ਹਿਲਾਉਣਾ, ਹੇਠ ਉੱਪਰ ਕਰਨਾ, ਸਨਾਨ ਕਰਨਾ। ੨. ਸੰਗ੍ਯਾ- ਗਾਹਣ ਦੀ ਕ੍ਰਿਯਾ. "ਲਾਟੂ ਮਧਾਣੀਆਂ ਅਨਗਾਹ." (ਵਾਰ ਆਸਾ) ੩. ਗ੍ਰਹਣ. ਅੰਗੀਕਾਰ. "ਅਖਰੀ ਗਿਆਨੁ ਗੀਤ ਗੁਣਗਾਹ." (ਜਪੁ) ੪. ਸੰ. ਗਾਹ. ਗੰਭੀਰਤਾ. ਡੂੰਘਿਆਈ। ੫. ਫ਼ਾ. [گاہ] ਜਗਾ. ਥਾਂ.


ਸੰਗ੍ਯਾ- ਗ੍ਰਹਣ ਕਰਨ ਦੀ ਕ੍ਰਿਯਾ. ਗ੍ਰਾਹਕਤਾ. ਖ਼ਰੀਦਾਰੀ। ੨. ਵਿ- ਗ੍ਰਾਹਕ. ਲੈਣ ਵਾਲਾ. "ਕੋਈ ਆਣਿ ਮਿਲੈਗੋ ਗਾਹਕੀ." (ਸ. ਕਬੀਰ)


ਸੰ. ਗ੍ਰਾਹਕ. ਵਿ- ਗ੍ਰਹਣਕਰਤਾ. ਲੈਣ ਵਾਲਾ. ਖ਼ਰੀਦਾਰ. "ਸਾਚੇ ਕਾ ਗਾਹਕੁ ਵਿਰਲਾ ਕੋ ਜਾਣ." (ਧਨਾ ਮਃ ੩); ਦੇਖੋ, ਗਾਹਕ.