ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫੇਨ.


ਦੇਖੋ, ਫੇਨੀ.


ਸੰ. फेत्कार. ਸੰਗ੍ਯਾ- ਫੁੰਕਾਰਾ। ੨. ਕੁੱਤੇ ਗਿੱਦੜ ਆਦਿ ਦਾ ਗੁਰੜਾਉਂਣਾ. ਘੁਰ ਘੁਰ ਸ਼ਬਦ ਕਰਨਾ.


ਸੰ. ਸੰਗ੍ਯਾ- ਝੱਗ. ਜਲ ਦੁੱਧ ਪੁਰ ਆਈ ਰੂੰ ਜੇਹੀ ਨਰਮ ਵਸਤੁ. "ਜਲ ਤਰੰਗ ਅਰ ਫੇਨ ਬੁਦਬੁਦਾ ਜਲ ਦੇ ਭਿੰਨ ਨ ਹੋਈ." (ਆਸਾ ਨਾਮਦੇਵ) ੨. Sir Henry Fane. ਇਹ ਹਿੰਦੁਸਤਾਨ ਦੀ ਅੰਗ੍ਰੇਜ਼ੀ ਫੌਜਾਂ ਦਾ ਵਡਾ ਅਫਸਰ (ਜੰਗੀਲਾਟ) ਸੀ. ਸਨ ੧੮੩੭ ਦੇ ਮਾਰਚ ਵਿੱਚ ਕੌਰ ਨੌਨਿਹਾਲਸਿੰਘ ਦੀ ਸ਼ਾਦੀ, ਜੋ ਸਰਦਾਰ ਸ਼ਾਮਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਹੋਈ ਸੀ, ਉਸ ਦੀ ਬਰਾਤ ਵਿੱਚ ਇਹ ਅੰਗ੍ਰੇਜ਼ੀ ਸਰਕਾਰ ਵੱਲੋਂ ਮਹਾਰਾਜਾ ਰਣਜੀਤਸਿੰਘ ਦੇ ਨਾਲ ਸੀ. ਦੇਖੋ, ਅਟਾਰੀ, ਨਾਨਕੀ ੩. ਅਤੇ ਨੌਨਿਹਾਲ ਸਿੰਘ.


ਸੰਗ੍ਯਾ- ਝੱਗ ਵਾਲੀ ਨਦੀ. (ਸਨਾਮਾ)


(ਸਨਾਮਾ) ਫੇਨਨਿ (ਨਦੀ) ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਵੈਰੀ ਸ਼ੇਰ, ਉਸ ਦੀ ਵੈਰਣ ਬੰਦੂਕ.


ਸੰਗ੍ਯਾ- ਫੇਨਨਿ (ਨਦੀ) ਨੂੰ ਧਾਰਨ ਵਾਲੀ ਪ੍ਰਿਥਿਵੀ (ਸਨਾਮਾ)


ਵਿ- ਝੱਗ ਪੀਣ ਵਾਲਾ। ੨. ਸੰਗ੍ਯਾ- ਉਹ ਬ੍ਰਹਮਚਾਰੀ, ਜੋ ਗਾਂ ਚੋਣ ਸਮੇਂ ਚੁੰਘਦੇ ਵੱਛੇ ਦੇ ਮੂੰਹ ਤੋਂ ਡਿੱਗੀ ਝੱਗ ਮਾਤ੍ਰ ਪੀਕੇ ਨਿਰਵਾਹ ਕਰਦਾ ਹੈ.


ਸੰ. ਫੇਨਿਲ. ਵਿ- ਝੱਗਦਾਰ. ਫੇਨ (ਝੱਗ) ਵਾਲਾ। ੨. ਸੰਗ੍ਯਾ- ਰੀਠਾ, ਜਿਸ ਵਿੱਚੋਂ ਬਹੁਤ ਝੱਕ ਪੈਦਾ ਹੁੰਦਾ ਹੈ, "ਫੇਨਲ ਕੋ ਤਰੁ ਤਹਿਂ ਹੁਤੋ." (ਨਾਪ੍ਰ) ਦੇਖੋ, ਰੀਠਾ.


ਦੇਖੋ, ਫੇਨਲ.