ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. भल्ल- ਭੱਲ. ਸੰਗ੍ਯਾ- ਬਰਛਾ. ਨੇਜਾ.


ਭਾਲ ਕਰਕੇ. ਖੋਜਕੇ। ੨. ਖੋਜ ਕਰਾਕੇ. ਭਲਵਾਕੇ. "ਹਰਿ ਹਿਰਦੈ ਭਾਲਿ ਭਾਲਾਇ." (ਗਉ ਅਃ ਮਃ ੪) ਆਪ ਖੋਜ ਕਰਕੇ ਅਤੇ ਹੋਰਨਾਂ ਤੋਂ ਕਰਾਕੇ.


ਭਾਲ ਕਰਾਈ. ਢੂੰਢ ਕਰਾਂਦਾ ਹਾਂ. "ਹਉ ਮਨੁ ਤਨੁ ਖੋਜੀ ਭਾਲਿ ਭਾਲਾਈ." (ਮਾਝ ਮਃ ੪)


ਭਾਲਕੇ. ਖੋਜਕੇ. "ਓੜਕ ਭਾਲਿ ਥਕੇ." (ਜਪੁ) ੨. ਸੰਗ੍ਯਾ- ਢੂੰਢਣ ਦੀ ਕ੍ਰਿਯਾ. ਖੋਜ। ੩. ਨਿਰਣਾ.


ਟੋਲਕੇ. ਖੋਜਕੇ. "ਗੁਰਸਿਖਾ ਲਹਿਦਾ ਭਾਲਿਕੈ." (ਸ੍ਰੀ ਮਃ ੫. ਪੈਪਾਇ)


ਭਾਲਕੇ. ਖੋਜਕੇ. "ਵਿਚਿ ਕਾਇਆ ਨਗਰ ਲਥਾ ਹਰਿ ਭਾਲੀ." (ਭੈਰ ਮਃ ੪) ੨. ਤਲਾਸ਼ ਕੀਤੀ ਢੂੰਢੀ.