ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਲੋਭ. ਲਾਲਸਾ. "ਲਾਲਚ ਝੂਠ ਬਿਕਾਰ ਮੋਹ." (ਬਾਵਨ)


ਡਿੰਗ. ਲਾਲ ਅੱਖਾਂ ਵਾਲੀ ਭੈਂਸ. ਮਹਿਂ. ਮੱਝ. ਦੇਖੋ, ਰਕਤਾਕ੍ਸ਼ੀ.


ਡਿੰਗ. ਲਾਲ ਹੈ ਚੁੰਜ (ਚੰਚੂ) ਜਿਸ ਦੀ, ਤੋਤਾ ਸ਼ੁਕ. ਕੀਰ.


ਵਿ- ਲੋਭੀ. ਲਾਲਸਾ ਵਾਲਾ. "ਜਹਿ ਲਾਲਚਿ ਜਾਗਾਤੀ ਘਾਟ." (ਆਸਾ ਮਃ ੫)


ਭਾਈ ਬਿਧੀਚੰਦ ਜੀ ਦਾ ਸੁਪੁਤ੍ਰ। ੨. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਸੇਵਕ ਇੱਕ ਅਰੋੜਾ ਸਿੱਖ, ਜੋ ਗਾਂਈਂ ਭੈਂਸਾ ਚਰਾਇਆ ਕਰਦਾ ਸੀ, ਇਸ ਨੇ ਭੰਗਾਣੀ ਦੇ ਯੁੱਧ ਵਿੱਚ ਵਡੀ ਵੀਰਤਾ ਦਿਖਾਈ. "ਸੁ ਲਾਲਚੰਦ ਆਨਕੈ। ਕਮਾਨ ਬਾਨ ਤਾਨਕੈ." (ਗੁਰਸੋਭਾ) ੩. ਬੂੜੀਆ ਨਿਵਾਸੀ ਬਹਲ ਖਤ੍ਰੀ ਦਸ਼ਮੇਸ਼ ਜੀ ਦਾ ਹਲਵਾਈ, ਇਸ ਨੇ ਭੀ ਭੰਗਾਣੀ ਦੇ ਜੰਗ ਵਿੱਚ ਘੋਰਯੁੱਧ ਕੀਤਾ. ਵਿਚਿਤ੍ਰਨਾਟਕ ਵਿੱਚ ਲਿਖਿਆ ਹੈ- "ਕੁਪ੍ਯੋ ਲਾਲਚੰਦ ਕਿਯੇ ਲਾਲਰੂਪੰ." (ਅਃ ੮) ਲਾਲਚੰਦ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਅਤੇ ਅਨੇਕ ਧਰਮਜੰਗਾਂ ਵਿੱਚ ਹਿੱਸਾ ਲਿਆ. ਇਸ ਦੀ ਔਲਾਦ ਹੁਣ ਪਿੰਡ ਨੰਗਲ¹ ਰਿਆਸਤ ਫਰੀਦਕੋਟ ਵਿੱਚ ਆਬਾਦ ਹੈ. ਵੰਸ਼ਾਵਲੀ ਇਉਂ ਹੈ:-:#ਸ਼੍ਰੀ ਗੁਰੂ ਰਾਮਦਾਸ ਜੀ#।#ਗੁਰੂ ਅਰਜਨਦੇਵ ਜੀ#।#ਗੁਰੂ ਹਰਿਗਬਿੰਦ ਜੀ#।#ਬਾਬਾ ਗੁਰਦਿੱਤਾ ਜੀ#।#ਧੀਰਮੱਲ ਜੀ#।#ਬਹਾਰਚੰਦ ਜੀ#।#ਨਿਰੰਜਨਰਾਇ ਜੀ#।#ਬਿਕ੍ਰਮਸਿੰਘ ਜੀ#।#ਰਾਮਸਿੰਘ ਜੀ#।#ਵਡਭਾਗਸਿੰਘ ਜੀ#ਇਨ੍ਹਾਂ ਪਾਸ ਦਸ਼ਮੇਸ਼ ਦਾ ਇੱਕ ਜੋੜਾ (ਜਿਸ ਦਾ ਤਲਾ ਚਮੜੇ ਦਾ ਅਤੇ ਉੱਤੋਂ ਕਮਖਾਬ ਦਾ ਹੈ), ਇੱਕ ਅਸ੍ਟ ਧਾਤੁ ਦਾ ਬਾੱਟਾ, ਇੱਕ ਨੀਲਾ ਚੋਲਾ ਹੈ. ਹਰ ਐਤਵਾਰ ਨੂੰ ਇਨ੍ਹਾਂ ਵਸਤਾਂ ਦਾ ਦਰਸ਼ਨ ਕਰਾਇਆ ਜਾਂਦਾ ਹੈ. ਹੰਜੀਰਾਂ ਵਾਲੇ ਅਨੇਕ ਰੋਗੀ ਆਕੇ ਸਤਿਗੁਰੂ ਦੇ ਜੋੜੇ ਨੂੰ ਛੁਁਹਦੇ ਹਨ. ਇਨ੍ਹਾਂ ਪਾਸ ਇੱਕ ਸ਼੍ਰੀਸਾਹਿਬ ਭੀ ਕਲਗੀਧਰ ਦਾ ਸੀ, ਜੋ ਮਹਾਰਾਜਾ ਰਣਜੀਤਸਿੰਘ ਜੀ ਨੇ ਲੈਲਿਆ ਸੀ.² ਦੇਖੋ, ਨੰਗਲ। ੪. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸਹੁਰਾ, ਮਾਤਾ ਗੂਜਰੀ ਜੀ ਦਾ ਪਿਤਾ. "ਸ਼੍ਰੀ ਤੇਗਬਹਾਦੁਰ ਦੂਲੋ। ਸਭ ਆਗੇ ਕਰ ਅਨੁਕੂਲੋ। ਘਰ ਲਾਲਚੰਦ ਕੇ ਆਏ। ਗਨ ਵਾਦਿਤ ਧੁਨੀ ਉਠਾਏ." (ਗੁਪ੍ਰਸੂ)