ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वास्. ਧਾ ਸੁਗੰਧਿਤ ਕਰਨਾ, ਧੂਪ ਦੇਣਾ। ੨. ਸੰਗ੍ਯਾ- ਵਸਤ੍ਰ. ਪੋਸ਼ਾਕ। ੩. ਸੁਗੰਧ. "ਚੰਦਨ ਵਾਸ ਬਨਾਸਪਤਿ." (ਭਾਗੁ) ੪. ਘਰ. ਮਕਾਨ। ੫. ਨਿਵਾਸ. ਰਹਣਾ. ਵਸਣਾ.


ਸੰ. ਵਾਸਨੀ. ਸੰਗ੍ਯਾ- ਵਸਨ (ਵਸਤ੍ਰ) ਦੀ ਗੁਥਲੀ. ਇੱਕ ਪ੍ਰਕਾਰ ਦੀ ਪਤਲੀ ਅਤੇ ਲੰਮੀ ਥੈਲੀ, ਜਿਸ ਵਿੱਚ ਨਕਦੀ ਪਾਕੇ ਲੋਕ ਲੱਕ ਬੰਨ੍ਹਦੇ ਹਨ. "ਮੁਹਰ ਵਾਸਣੀ ਮੇ ਸਮੁਦਾਈ." (ਗੁਪ੍ਰਸੂ)


ਸੰ. ਵਾਸ੍ਤਵ. ਸੰਗ੍ਯਾ- ਅਸਰ ਪਦਾਰਥ. ਸਤ੍ਯਭੂਤ ਵਸ੍ਤੁ। ੨. ਅਸਲੀਅਤ। ੩. ਵ੍ਯ- ਯਥਾਰਥ. ਸਚਮੁਚ. ਦਰ- ਅਸਲ.; ਦੇਖੋ, ਵਾਸਤਵ.