ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਗ੍ਰਣੀਯ. ਮੁਖੀਆ. ਆਗੂ. ਮੁਰੈ੍ਹਲੀ. ਅਗ੍ਰਵਰਤੀ "ਅਗਰਕ ਉਸ ਕੇ ਬਡੇ ਠਗਾਊ." (ਆਸਾ ਮਃ ੫)


ਫ਼ਾ. [اگرچِہ] ਵ੍ਯ- ਯਦ੍ਯਪਿ. ਭਾਵੇਂ. ਚਾਹੋ। ੨. ਗੋਕਿ.


ਵੈਸ਼੍ਯ ਜਾਤਿ ਦਾ ਇੱਕ ਗੋਤ. ਅਗਰੋਹਾ ਪਿੰਡ (ਜਿਲਾ ਹਿਸਾਰ) ਤੋਂ ਇਸ ਦਾ ਨਿਕਾਸ ਹੋਣ ਤੋਂ ਇਹ ਸੰਗ੍ਯਾ ਹੈ। ੨. ਇੱਕ ਖਤ੍ਰੀ ਗੋਤ ਜੋ ਸਰੀਣਾਂ ਵਿੱਚੋਂ ਹੈ.


ਅ਼. [اغراض] ਅਗ਼ਰਾਜ, ਗ਼ਰਜ ਦਾ ਬਹੁ ਵਚਨ. ਲੋੜਾਂ.