ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੱਖੋ, ਕ੍ਸ਼ਪਣਕ.


ਵਿ- ਕ੍ਸ਼ੇਪਣ (ਸੁੱਟਣ) ਵਾਲੀ. ਫੈਂਕਨੇਵਾਲੀ. "ਰਿਪਣੀ ਆਦਿ ਉਚਾਰਕੈ ਖਿਪਣੀ ਬਹੁਰ ਬਖਾਨ। ਨਾਮ ਤੁਪਕ ਕੇ ਹੋਤ ਹੈਂ ਲੀਜਹੁ ਸਮਝ ਸੁਜਾਨ." (ਸਨਾਮਾ) ਵੈਰੀ ਦੀ ਸੈਨਾ ਨੂੰ ਸੁੱਟਣ ਵਾਲੀ ਬੰਦੂਕ.


ਦੇਖੋ, ਕ੍ਸ਼ਿਪ੍ਰ ਅਤੇ ਛਿਪ੍ਰ.


ਦੇਖੋ, ਖਿਮਾ. "ਕਾਪੜੁ ਪਹਿਰੋ ਖਿਮ ਕਾ." (ਵਾਰ ਸੋਰ ਮਃ ੪) ਖਿਮਾ (ਕ੍ਸ਼ਮਾ) ਦਾ ਲਿਬਾਸ ਪਹਿਨੋ.


ਕ੍ਰਿ- ਕ੍ਸ਼ਣਪ੍ਰਭਾ (ਬਿਜਲੀ) ਦਾ ਚਮਕਣਾ. ਲਿਸ਼ਕਣਾ. "ਖਿਮੀ ਦਾਮਿਨੀ ਜਾਨੁ ਭਾਦੋਂ ਮਝਾਰੰ." (ਚੰਡੀ ੨)


ਸੰ. ਕ੍ਸ਼ਮਾ. ਸੰਗ੍ਯਾ- ਦੁਖ ਸੁਖ ਸਹਾਰਨ ਵਾਲੀ ਚਿੱਤ ਦੀ ਵ੍ਰਿੱਤਿ. ਸਮਾਈ. ਬੁਰਦਬਾਰੀ. "ਖਿਮਾ ਵਿਹੂਣੇ ਖਪਿਗਏ." (ਓਅੰਕਾਰ) ੨. ਪ੍ਰਿਥਿਵੀ. ਭੂਮਿ. ਜਮੀਨ.