ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਾਸ ਦਾ. ਦਾਸਾਂ ਦੀ. "ਨਾਨਕ ਰੇਨੁ ਦਾਸਾਰਾ." (ਮਾਰੂ ਮਃ ੫)


ਦਾਸਤ੍ਵਭਾਵ ਵਾਲਾ (ਵਾਲੀ). "ਮਨ ਦਰਸਨ ਕੀ ਪਿਆਸ ਚਰਨਦਾਸਾਵੀਆ." (ਵਾਰ ਰਾਮ ੨. ਮਃ ੫)


ਸੰਗ੍ਯਾ- ਸੇਵਾ ਕਰਨ ਵਾਲੀ. ਟਹਿਲਣ. "ਜਾਕੈ ਸਿਮਰਨਿ ਕਵਲਾ ਦਾਸਿ." (ਮਾਲੀ ਮਃ ੫) "ਗ੍ਰਹਿ ਭੂਜਾ ਲੀਨੀ ਦਾਸਿ ਕਾਂਨੀ." (ਬਿਲਾ ਛੰਤ ਮਃ ੫)"ਠਾਕੁਰ ਛਡਿ ਦਾਸੀ ਕਉ ਸਿਮਰਹਿ." (ਭੈਰ ਮਃ ੫) ਇੱਥੇ ਦਾਸੀ ਤੋਂ ਭਾਵ ਮਾਇਆ ਹੈ। ੨. ਮੁਹਰ. ਅਸ਼ਰਫ਼ੀ. "ਦਾਸੀ ਪਾਂਚ ਭੇਟ ਧਰਦੀਨੀ." (ਗੁਵਿ ੬) ੩. ਦਾਸ ਨੇ. "ਹਰਿ ਸੁਖਨਿਧਾਨ ਨਾਨਕ ਦਾਸਿ ਪਾਇਆ." (ਧਨਾ ਮਃ ੫) ੪. ਦੇਖੋ, ਦਾਸੀਂ.


ਦਾਸੀਪੁਤ੍ਰ. ਟਹਿਲਣ ਦਾ ਬੇਟਾ. "ਦਾਸੀਸੁਤ ਜਨ ਬਿਦਰ." (ਗਉ ਨਾਮਦੇਵ) ਦੇਖੋ, ਵਿਦੁਰ.


ਦਾਸਾਂ ਨੇ. "ਦਾਸੀਂ ਹਰਿ ਕਾ ਨਾਮੁ ਧਿਆਇਆ." (ਧਨਾ ਮਃ ੫)


ਦੇਖੋ, ਦਾਸ. "ਦਾਸੁ ਕਬੀਰ ਤੇਰੀ ਪਨਹਿ." (ਭੈਰ ਕਬੀਰ) ੨. ਸੰ. ਦਾਸ਼ੁ. ਦਾਤਾ। ੩. ਦਿੱਤਾ ਹੋਇਆ.


ਗੁਰੂ ਅੰਗਦ ਸਾਹਿਬ ਦੇ ਵਡੇ ਸਾਹਿਬਜ਼ਾਦੇ, ਜੋ ਮਾਤਾ ਖੀਵੀ ਜੀ ਦੇ ਉਦਰ ਤੋਂ ਸੰਮਤ ੧੫੮੧ ਵਿੱਚ ਖਡੂਰ ਜਨਮੇ.


ਦਾਸ. ਸੇਵਕ. "ਹਮ ਦਾਸੇ ਤੁਮ ਠਾਕੁਰ ਮੇਰੇ." (ਗਉ ਮਃ ੫)


ਸੰ. ਸੰਗ੍ਯਾ- ਦਗਧ ਕਰਨ ਦੀ ਕ੍ਰਿਯਾ. ਜਲਾਣਾ. ਦੇਖੋ, ਪਿਤ੍ਰਿਮੇਧ। ੨. ਜਲਨ. ਤਾਪ। ੩. ਇੱਕ ਰੋਗ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਗਲ ਸੁਕਦਾ ਹੈ. ਜਲਨ. ਸੜਨ. ਦਾਝ. ਵੈਦਕ ਅਨੁਸਾਰ ਪਿੱਤ ਦਾਹ, ਮਦ੍ਯ ਦਾਹ ਆਦਿ ਇਸ ਦੇ ਸੱਤ ਭੇਦ ਹਨ. ਸ਼ਰੀਰ ਵਿੱਚ ਗਰਮੀ ਬਹੁਤ ਵਧਣ, ਖ਼ੂਨ ਦੇ ਜੋਸ਼ ਮਾਰਨ, ਤ੍ਰਿਖਾ ਰੋਕਣ, ਬਹੁਤ ਸ਼ਰਾਬ ਪੀਣ, ਬਹੁਤ ਭੋਗ ਕਰਨ, ਬਹੁਤ ਮਿਹਨਤ ਕਰਨ, ਨਿਰਾਹਾਰ ਵ੍ਰਤ ਰੱਖਣ, ਨਰਮ ਅਸਥਾਨ ਤੇ ਸੱਟ ਵੱਜਣ ਆਦਿ ਕਾਰਣਾਂ ਤੋਂ ਦਾਹ ਰੋਗ ਹੁੰਦਾ ਹੈ.#ਦਾਹ ਤੋਂ ਦਿਲ ਅਤੇ ਸ਼ਰੀਰ ਸੜਦਾ ਪ੍ਰਤੀਤ ਹੁੰਦਾ ਹੈ, ਜੀ ਘਬਰਾਉਂਦਾ ਹੈ, ਸਿਰ ਚਕਰਾਉਂਦਾ ਹੈ, ਖਾਣਾ ਪੀਣਾ ਨਹੀਂ ਭਾਉਂਦਾ.#ਇਸ ਦੇ ਸਾਧਾਰਣ ਇਲਾਜ ਇਹ ਹਨ- ਜਿਨ੍ਹਾਂ ਕਾਰਣਾਂ ਤੋਂ ਦਾਹ ਹੋਈ ਹੋਵੇ ਉਨ੍ਹਾਂ ਦਾ ਤਿਆਗ ਕਰਨਾ, ਤਿੱਖੇ ਰੁੱਖੇ ਬੋਝਲ ਖਾਣੇ ਛੱਡਕੇ ਨਰਮ ਅਤੇ ਸਾਂਤਕੀ ਭੋਜਨ ਵਰਤਣੇ. ਸ਼ਰੀਰ ਉੱਤੇ ਆਉਲੇ, ਬੇਰ ਦੀ ਛਿੱਲ, ਅਥਵਾ ਸੀਤਲ ਜਲ ਵਿੱਚ ਚੰਦਨ ਘਸਾਕੇ ਲੇਪ ਕਰਨਾ. ਕੌਲ ਫੁੱਲ ਅਤੇ ਕੇਲੇ ਦੇ ਪੱਤਿਆਂ ਤੇ ਲੇਟਣਾ. ਅਰਕ ਗੁਲਾਬ ਕੇਉੜਾ ਬੇਦਮੁਸ਼ਕ ਚੰਦਨ ਦੇ ਮੂੰਹ ਤੇ ਛਿੱਟੇ ਮਾਰਨੇ ਅਤੇ ਪੀਣਾ. ਨਹਿਰ ਨਦੀ ਫੁਹਾਰੇ ਪਾਸ ਬੈਠਣਾ. ਗੁਲਾਬ ਆਦਿ ਇ਼ਤਰ (ਅਤਰ) ਸੁੰਘਣੇ. ਸ਼ਰਬਤ ਸੰਦਲ, ਸੰਗਤਰਾ, ਨਿੰਬੂ, ਅਨਾਰ ਆਦਿ ਦਾ ਵਰਤਣਾ. ਬਹੁਤ ਨਰਮ ਅਤੇ ਸੀਤਲ ਜੁਲਾਬ ਦੀਆਂ ਦਵਾਈਆਂ ਦਾ ਸੇਵਨ ਕਰਨਾ, ਜਿਨ੍ਹਾਂ ਤੋਂ ਅੰਤੜੀ ਵਿੱਚ ਮਲ ਨਾ ਰਹੇ.