ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲਲਿਤ. ਸੁੰਦਰ. ਜਿਸ ਵਿੱਚ ਲਾਲਿਤ੍ਯ ਪਾਇਆ ਜਾਂਦਾ ਹੈ. "ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ." (ਮਃ ੧. ਵਾਰ ਮਾਝ)


ਵਿ- ਪ੍ਰਿਯ. ਪਿਆਰਾ. ਪ੍ਰੀਤਮ. "ਮੂ ਲਾਲਨ ਸਿਉ ਪ੍ਰੀਤਿ ਬਨੀ." (ਬਿਲਾ ਮਃ ੫) ੨. ਸੰ. ਲਾਲਨ. ਲਡਾਉਣਾ. ਸਨੇਹ ਨਾਲ ਪਾਲਣਾ. "ਲਾਲਤ ਮਾਤ ਵਿਸਾਲ ਹਿਤ." (ਨਾਪ੍ਰ)


ਦੇਖੋ, ਲਾਲਨ ੨। ੨. ਸੰਬੋਧਨ ਹੇ ਪਿਆਰੇ। "ਘੋਲਿ ਘੁਮਾਈ ਲਾਲਨਾ !" (ਤੁਖਾ ਛੰਤ ਮਃ ੫)


ਵਿ- ਲਾਲਨ (ਲਡਾਉਣ) ਯੋਗ੍ਯ. ਪਿਆਰ ਕਰਨ ਲਾਇਕ.


ਚੂੜ੍ਹਿਆਂ ਦਾ ਪੀਰ "ਬਾਲਾਸ਼ਾਹ." ਇਸ ਨੂੰ ਵਾਲਮੀਕਿ ਰਿਖਿ ਦਾ ਅਵਤਾਰ ਮੰਨਦੇ ਹਨ. ਦੇਖੋ, ਸਹਾ.


ਬਾਲਾਸ਼ਾਹ (ਲਾਲਬੇਗ) ਦਾ ਉਪਾਸਕ. ਇਸ ਮਤ ਵਿੱਚ ਬਹੁਤ ਚੂੜ੍ਹੇ ਹੁੰਦੇ ਹਨ. ਇਹ ਬਾਲਮੀਕੀ ਭੀ ਸਦਾਉਂਦੇ ਹਨ, ਇਨ੍ਹਾਂ ਦੇ ਮਤ ਅਨੁਸਾਰ ਸਹੇ ਦਾ ਮਾਸ ਖਾਣਾ ਭਾਰੀ ਪਾਪ ਹੈ. ਦੇਖੋ, ਸਹਾ.


ਦੇਖੋ, ਲਾਲੜੀ। ੨. ਲਾਡਲੀ. ਪਿਆਰੀ. "ਖੇਲਹੁ ਤਾਹੀ ਤ੍ਰਿਯਾ ਸੰਗ ਲਾਲਰੀ ਕੋ." (ਕ੍ਰਿਸਨਾਵ)


ਭਾਵ- ਪ੍ਰੇਮ ਰੰਗ. ਪ੍ਰੀਤਮ ਦਾ ਰੰਗ. ਮਜੀਠ ਦਾ ਪੱਕਾ ਰੰਗ. ਅਰਥਾਤ- ਨਾ ਉਤਰਨ ਵਾਲਾ ਰੰਗ. "ਲਾਲ ਰੰਗੁ ਤਿਸ ਕਉ ਲਗਾ, ਜਿਸ ਕੇ ਵਡ ਭਾਗਾ." (ਬਿਲਾ ਮਃ ੫)