ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [واسطہ] ਸੰਗ੍ਯਾ- ਬੀਚ. ਅੰਤਰਾ। ੨. ਸੰਬੰਧ. ਲਗਾਉ। ੩. ਵਿਚੋਲਾ.


ਸੰ. ਸੰਗ੍ਯਾ- ਵਸਣ ਯੋਗ੍ਯ ਥਾਂ. ਘਰ. ਮਕਾਨ। ੨. ਬਾਥੂ ਅਤੇ ਉਸ ਦਾ ਸਾਗ.


ਸੰਗ੍ਯਾ- ਉਹ ਇ਼ਲਮ, ਜਿਸ ਤੋਂ ਕਾਠ ਪੱਥਰ ਧਾਤੁ ਆਦਿ ਦੇ ਸੁੰਦਰ ਸਾਮਾਨ ਅਤੇ ਉੱਤਮ ਮਕਾਨ ਬਣਾਏ ਜਾਣ. Architecture.


ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ.


ਦੇਖੋ, ਵਾਸੁਦੇਵ.