ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قبا] ਕ਼ਬਾ. ਸੰਗ੍ਯਾ- ਪੋਸ਼ਾਕ. ਲਿਬਾਸ। ੨. ਚੋਗ਼ਾ.


ਦੇਖੋ, ਕ਼ਬਾਯਲ.


ਅ਼. [قباحت] ਬੁਰਾਈ. ਖ਼ਰਾਬੀ। ੨. ਦਿੱਕ਼ਤ. ਕਠਿਨਾਈ. ਔਖ.


ਫ਼ਾ. [کبادہ] ਸੰਗ੍ਯਾ- ਨਰਮ ਕਮਾਣ. ਧਨੁਖ ਵਿਦ੍ਯਾ ਸਿੱਖਣ ਵਾਸਤੇ ਪਹਿਲਾਂ ਕਬਾਦਾ ਖਿੱਚਣਾ ਆਰੰਭ ਕਰੀਦਾ ਹੈ. "ਗਹੈਂ ਕਬਾਦਾ ਖੈਂਚਨ ਕਰੈਂ." (ਗੁਪ੍ਰਸੂ)


ਅ਼. [کباب] ਸੰਗ੍ਯਾ- ਭੁੰਨਿਆ ਹੋਇਆ ਮਾਸ। ੨. ਕੀਮਾ ਕਰਕੇ ਭੁੰਨਿਆ ਹੋਇਆ ਮਾਸ.