ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਿਮਕਣਾ। ੨. ਸੰ. ਕ੍ਸ਼ਮੀ. ਵਿ- ਖਿਮਾ ਵਾਲਾ. ਸਹਨਸ਼ੀਲ. ਬੁਰਦਬਾਰ. ਸਮਾਈ ਵਾਲਾ.


ਦੇਖੋ, ਖਿਆਲ। ੨. ਅ਼. [خِیال] ਖ਼ੱਯਾਲ. ਖ਼ੈਲ (ਘੋੜੇ) ਉੱਪਰ ਚੜ੍ਹਨ ਵਾਲਾ. ਘੋੜਚੜਾ. "ਹਨ੍ਯੋ ਏਕ ਖਾਨੰ ਖਿਯਾਲੰ ਖਤੰਗੰ." (ਵਿਚਿਤ੍ਰ)


ਸੰ. ਕ੍ਸ਼ਰ. ਵਿ- ਨਾਸ਼ ਹੋਣ ਵਾਲਾ. "ਏ ਅਖਰ ਖਿਰਿਜਾਹਿਗੇ." (ਗਉ ਬਾਵਨ ਕਬੀਰ) ੨. ਦੇਖੋ, ਖਿੜਨਾ। ੩. ਫ਼ਾ. [خِر] ਖ਼ਿਰ. ਸੰਗ੍ਯਾ- ਖ਼ੁਸ਼ੀ. ਆਨੰਦ.


ਦੇਖੋ, ਖਿਲਕ। ੨. ਦੇਖੋ, ਖਿੜਕਾ.


ਦੇਖੋ, ਖਿੜਕੀ.


ਅਨੁ. ਅੱਟਹਾਸ. ਖਿੜ ਖਿੜ ਧੁਨਿ. "ਬਦਨੈ ਬਿਨੁ ਖਿਰ ਖਿਰ ਹਾਸਤਾ." (ਬਸੰ ਕਬੀਰ) ਮਨ, ਬਿਨਾ ਮੁਖ ਅੱਟਹਾਸ ਕਰਦਾ ਹੈ. ਦੇਖੋ, ਜੋਇ ਖਸਮ.


ਦੇਖੋ, ਖਰਣਾ.


ਸੰ. ਕ੍ਸ਼ੀਰਿਣੀ. ਸੰਗ੍ਯਾ- ਮੌਲਸਰੀ ਦੀ ਕ਼ਿਸਮ ਦਾ ਇੱਕ ਕ੍ਸ਼ੀਰ (ਦੁੱਧ) ਦਾਰ ਬਿਰਛ, ਜੋ ਕੱਦ ਅਤੇ ਉਮਰ ਵਿੱਚ ਵਡਾ ਹੁੰਦਾ ਹੈ. ਇਸ ਦੇ ਫਲ ਨਿਮੋਲੀ ਦੀ ਸ਼ਕਲ ਦੇ ਬਹੁਤ ਮਿੱਠੇ ਹੁੰਦੇ ਹਨ. ਜਿਨ੍ਹਾਂ ਦੀ ਤਾਸੀਰ ਗਰਮ ਤਰ ਹੈ. L. Mimusops Elengi (ਅਥਵਾ- Kauki).


ਸੰ. ਕ੍ਸ਼ਰਿਤ. ਵਿ- ਟਪਕਿਆ ਹੋਇਆ। ੨. ਨਾਸ਼ ਹੋਇਆ। ੩. ਝੜਿਆ। ੪. ਪਤਿਤ. "ਖਖਾ, ਖਿਰਤ ਖਪਤ ਗਏ ਕੇਤੇ." (ਗਉ ਬਾਵਨ ਕਬੀਰ)