ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. चातुर ਵਿ- ਚਤੁਰ. ਹੋਸ਼ਿਆਰ। ੨. ਖ਼ੁਸ਼ਾਮਦੀ। ੩. ਸੰਗ੍ਯਾ- ਚੁਕੋਣੀ ਮਸਨਦ (ਗੱਦੀ). ੪. ਚਾਰ ਪਹੀਏ ਦੀ ਗੱਡੀ.


ਸੰ. चातुर्मास्य ਸੰਗ੍ਯਾ- ਚਾਰ ਮਹੀਨੇ ਵਿੱਚ ਹੋਣ ਵਾਲਾ ਕਰਮ। ੨. ਹਾੜ ਸੁਦੀ ੧੨. ਤੋਂ ਕੱਤਕ ਸੁਦੀ ੧੨. ਤੀਕ ਦਾ ਸਮਾ. ਪੁਰਾਣੇ ਜ਼ਮਾਨੇ ਸੜਕਾਂ ਅਤੇ ਠਹਿਰਨ ਦੇ ਥਾਂ ਨਾ ਹੋਣ ਕਰਕੇ ਧਨੀ ਲੋਕ ਸਾਧੂ ਵਿਦ੍ਵਾਨਾਂ ਨੂੰ ਆਪਣੇ ਆਪਣੇ ਨਗਰਾਂ ਵਿੱਚ ਠਹਿਰਾ ਲੈਂਦੇ ਸਨ, ਤਾਂਕਿ ਵਰਖਾ ਅਤੇ ਗਰਮੀ ਵਿੱਚ ਤਕਲੀਫ਼ ਨਾ ਹੋਵੇ.


ਵਿ- ਚਤੁਰਾਈ ਵਾਸੀ. ਚਤੁਰ ਇਸਤ੍ਰੀ.


ਸੰਗ੍ਯਾ- ਚਾਤੁਰ੍‍ਯ. ਹੋਸ਼ਿਯਾਰੀ। ੨. ਛਲ। ੩. ਵਿ- ਚਤੁਰਾਈ ਵਾਲਾ. ਚਾਲਾਕ. "ਕਾਮੀ ਕ੍ਰੋਧੀ ਚਾਤੁਰੀ." (ਮਾਰੂ ਕਬੀਰ)


ਸੰਗ੍ਯਾ- ਪਪੀਹਾ. ਦੇਖੋ, ਚਾਤਕ. "ਚਾਤ੍ਰਿਕ! ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ." (ਵਾਰ ਮਲਾ ਮਃ ੩) ੨. ਭਾਵ- ਜਿਗ੍ਯਾਸੂ, ਜੋ ਹਰਿਰਸ ਤੋਂ ਛੁੱਟ ਹੋਰ ਕਿਸੇ ਰਸ ਵੱਲ ਧ੍ਯਾਨ ਨਹੀਂ ਦਿੰਦਾ.


ਵਿ- ਚਾਤਕ (ਪਪੀਹੇ) ਜੇਹਾ ਹੈ ਜਿਸ ਦਾ ਚਿੱਤ. ਸ੍ਵਾਤਿਬੂੰਦ ਬਿਨਾ ਹੋਰ ਨੂੰ ਨਾ ਚਾਹੁਣ ਵਾਲਾ. "ਚਾਤ੍ਰਿਕਚਿਤ ਸੁਚਿਤ ਸੁ ਸਾਜਨ ਚਾਹੀਐ." (ਫੁਨਹੇ ਮਃ ੫)


ਫ਼ਾ. [چادر] ਸੰਗ੍ਯਾ- ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨. ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ, ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. "ਨੀਰ ਝਰੈ ਕਹੁਁ ਚਾਦਰ." (ਕ੍ਰਿਸਨਾਵ) ੩. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. "ਚਾਦਰ ਝਾਰ ਛੁਟਤ ਫੁਲਵਾਰੀ." (ਗੁਪ੍ਰਸੂ)