ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਧੋਇਆਜਾਵੇ. "ਮਾਟੀ ਕਾ ਕਿਆ ਧੋਪੈ ਸੁਆਮੀ?" (ਰਾਮ ਮਃ ੫)


ਸੰ. ਧਾਵਕ. ਸੰਗ੍ਯਾ- ਵਸਤ੍ਰ ਧੋਣ ਵਾਲਾ. ਰਜਕ। ੨. ਭਾਵ- ਨਿੰਦਕ. "ਹਮਰੇ ਕਪਰੇ ਨਿੰਦਕ ਧੋਇ." (ਗਉ ਕਬੀਰ) ੩. ਆਤਮਗ੍ਯਾਨੀ ਗੁਰੂ, ਜੋ ਅੰਤਹਕਰਣ ਦੀ ਮੈਲ ਦੂਰ ਕਰਦਾ ਹੈ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)


ਦਸਮਗ੍ਰੰਥ ਵਿੱਚ ਧੂਮ (ਧੂਏਂ) ਵਾਸਤੇ ਧੋਮ ਸ਼ਬਦ ਆਇਆ ਹੈ. ਦੇਖੋ, ਧੋਮਧਾਰ.


ਸੰ. ਧੂਮਧਾਰ. ਸੰਗ੍ਯਾ- ਅਗਨਿ "ਧੋਮਧਾਰ ਕੇ ਧਰੈਯਾ." (ਗ੍ਯਾਨ) ੨. ਸੰ. ਧੂਮਾਧਾਰ. ਧੂਏਂ ਦਾ ਆਧਾਰ, ਆਕਾਸ਼.