ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਨਤਾਰੂ. ਜੋ ਤਰਨ ਨਹੀਂ ਜਾਣਦਾ. ਦੇਖੋ, ਮਣ ੧.


ਦੇਖੋ, ਮਣਿ. "ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗੁ ਮਣਾ." (ਮਾਝ ਬਾਰਹਮਾਹਾ) ਸਿਰੋਮਣਿ (ਉੱਤਮ) ਭਾਗ। ੨. ਸੰ. ਮਾਨ੍ਯ. ਵਿ- ਪੂਜ੍ਯ। ੩. ਸਨਮਾਨ ਯੋਗ੍ਯ.


ਦੇਖੋ, ਮਨਾਖਾ.


ਸੰ. ਸੰਗ੍ਯਾ- ਹੀਰਾ ਪੰਨਾ ਮੋਤੀ ਆਦਿ ਰਤਨ। ੨. ਉੱਤਮ ਵਸਤੁ, ਜੋ ਆਪਣੀ ਜਾਤਿ ਵਿੱਚ ਸਭ ਤੋਂ ਵਧਕੇ ਹੋਵੇ। ੩. ਭੂਸਣ. ਗਹਿਣਾ। ੪. ਜਲਪਯ. ਸੁਰਾਹੀ।


ਮਾਣਿਆ. ਦੇਖੋ, ਮਾਣਨਾ. "ਤਿਨਿ ਹਰਿ ਰੰਗੁ ਮਣਿਆ." (ਮਃ ੫. ਵਾਰ ਗਉ ੨)