ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਬਹੁਤੀ. ਅਧਿਕ. "ਖੇਤੀ ਜੰਮੀ ਅਗਲੀ." (ਸ੍ਰੀ ਮਃ ੩) "ਹੁਰਮਤਿ ਤਿਸ ਨੋਂ ਅਗਲੀ." (ਵਾਰ ਆਸਾ) ੨. ਆਉਣਵਾਲੇ ਸਮੇਂ ਦੀ. ਪਰਲੋਕ ਦੀ. "ਅਗਲੀ ਗਲ ਨ ਜਾਣੀਆ." (ਮਾਰੂ ਮਃ ੫. ਅੰਜੁਲੀਆ) ੩. ਦੇਖੋ, ਅਗਲਾ.


ਦੇਖੋ, ਅਗਮਨ ਅਤੇ ਆਗਮਨ. "ਆਪ ਅਗਵਨ ਹੋਇ ਤਿਸ ਦੇਸ." (ਗੁਪ੍ਰਸੂ) ਆਪ ਦਾ ਆਗਮਨ (ਆਉਣਾ) ਹੋਵੇ ਤਿਸ ਦੇਸ ਵਿੱਚ.


ਦੇਖੋ, ਅਗਵਾਨੀ.