ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਬਾਬ ਖਾਣ ਵਾਲਾ. ਕਬਾਬਭਕ੍ਸ਼ੀ.


ਅ਼. [قبائل] ਕ਼ਬੀਲਹ (ਕੁਟੰਬ) ਦਾ ਬਹੁਵਚਨ.


ਅ਼. [قبالہ] ਜਾਮਿਨ ਹੋਣਾ। ੨. ਕਿਸੇ ਦੀ ਜਿੰਮੇਵਾਰੀ ਕਬੂਲਣੀ। ੩. ਹੀ (ਇਬਰਾਨੀ) Qabbaleh ਅੰ. Cabbala (ਅਥਵਾ Cabal). ਧਰਮਗ੍ਰੰਥ ਦੇ ਭਾਵ ਦੀ ਵ੍ਯਾਖ੍ਯਾ. ਗੁਪਤ ਸਿੱਧਾਂਤ ਦੀ ਤਸ਼ਰੀਹ। ੪. ਗੁਪਤ ਜੁੰਡੀ. ਚਾਰ ਯਾਰੀ.


ਸੰਗ੍ਯਾ- ਕੂੜਾ- ਕਰਕਟ. ਟੁੱਟੀ ਫੁੱਟੀ ਵਸ੍ਤੁ. ਕਰ੍‍ਪਟ. ਚੀਥੜਾ। ੨. ਵ੍ਯਰਥ ਕਰਮ. ਮੰਦ ਕਰਮ. "ਜੇ ਸਉ ਕੂੜੀਆ ਕੂੜ ਕਬਾੜ." (ਧਨਾ ਮਃ ੧) "ਛੋਡਹੁ ਪ੍ਰਾਣੀ ਕੂੜ ਕਬਾੜਾ." (ਮਾਰੂ ਸੋਲਹੇ ਮਃ ੧)


ਵਿ- ਟੁੱਟੀ ਫੁੱਟੀ ਚੀਜ਼ਾਂ ਰੱਖਣ ਵੇਚਣ ਵਾਲਾ ਦੁਕਾਨਦਾਰ.