ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਾਰੁਣ੍ਯ, ਤੁਰਣਤਾ. ਜਵਾਨੀ. ਯੁਵਾ ਅਵਸਥਾ. ਜਵਾਨ ਹੋਣ ਦੀ ਹ਼ਾਲਤ.


ਸੰ. ਵਿ- ਯੁਵਾ ਅਵਸਥਾ ਵਾਲੀ. ਯੁਵਤੀ। ੨. ਸੰਗ੍ਯਾ- ਜਵਾਨ ਇਸਤ੍ਰੀ. ਸੋਲਾਂ ਵਰ੍ਹੇ ਤੋਂ ਲੈਕੇ ੩੨ ਵਰ੍ਹੇ ਤੀਕ ਇਸਤ੍ਰੀ ਤਰੁਣੀ ਕਹਾਉਂਦੀ ਹੈ.


ਸੰ. तर्तरीक ਤਰ੍‍ਤਰੀਕ. ਸੰਗ੍ਯਾ- ਬੇੜੀ. ਨੌਕਾ. "ਹਰਿ ਕੀਰਤਿ ਤਰੁਤਾਰੀ." (ਗੂਜ ਮਃ ੪) ੨. ਵਿ- ਪਾਰ ਜਾਣ ਵਾਲਾ. "ਤਰੁਤਾਰੀ ਮਨਿ ਨਾਮੁ ਸੁ ਚੀਤੁ." (ਗਉ ਮਃ ੧); ਦੇਖੋ, ਤਰਤਾਰੀ


ਸੰਗ੍ਯਾ- ਬਿਰਛ ਦੀ ਤੁਚਾ (ਛਿਲਕਾ). ਦੇਖੋ, ਤੁਕ.


ਦੇਖੋ, ਤਰੁਣ


ਦੇਖੋ, ਤਰੁਣਾਪੋ


ਦੇਖੋ, ਤਰੁਣੀ ੨. " ਜਿਉ ਤਰੁਨਿ ਭਰਤ ਪਰਾਨ." (ਬਿਲਾ ਅਃ ਮਃ ੫)


ਸੰ. तरणो. ਤਰਣਿ (ਸੂਰਯ) ਦਾ. "ਰਾਜ ਗਯੋ ਤਰੁਨੋ ਮਗ ਰੈਨ ਲਯੋ." (ਕ੍ਰਿਸਨਾਵ) ਸੂਰਜ ਦਾ ਰਾਜ (ਦਿਨ) ਵੀਤਿਆ, ਰਾਤ ਨੇ ਆਪਣਾ ਮਾਰਗ ਲੀਤਾ.