ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਿਨਮਣਿ. ਸੂਰਜ


ਵਿ- ਵਾਸ (ਸੁਗੰਧ) ਦੇਣ ਵਾਲਾ। ੨. ਸੰਗ੍ਯਾ- ਸੁਗੰਧ ਦਾ ਬਰਤਨ। ੩. ਵਿ- ਵਸਿਲ ਹੋਇਆ. ਮਿਲਿਆ ਦੇਖੋ, ਵਾਸਿਲ.


ਦੇਖੋ, ਬਾਸਵੀ.


ਸੰ. ਵਿ- ਵਸੁ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਵਸੁ ਦੀ ਵੰਸ਼ ਵਿੱਚ ਹੋਣ ਵਾਲਾ ਦੇਵਤਾ। ੩. ਇੰਦ੍ਰ. ਦੇਖੋ, ਬਾਸਵ। ੪. ਦੇਖੋ, ਲਿੰਗਾਯਤ


ਵਾਸਵ (ਇੰਦ੍ਰ) ਦਾ ਈਸ਼ (ਕਸ਼੍ਯਪ), ਉਸ ਦੀ. ਕਾਸ਼੍ਯਪੀ. ਭਾਵ- ਪ੍ਰਿਥਿਵੀ. (ਸਨਾਮਾ)


ਵਸੇਰਾ. ਨਿਵਾਸ. ਦੇਖੋ, ਬਾਸਾ.


ਵਸਾਈਏ. ਠਹਿਰਾਈਏ. "ਮਨਿ ਵਾਸਾਈਐ ਸਾਚਾ ਸੋਈ." (ਆਸਾ ਮਃ ੫)


ਵਸ਼ੀਭੂਤ. ਕ਼ਾਬੂ. ਵਸ਼ ਵਿੱਚ. "ਜਨਮੁ ਜਰਾ ਮਿਰਤੁ ਜਿਸੁ ਵਾਸਿ." (ਗਉ ਮਃ ੫) "ਦਸ ਇੰਦ੍ਰੀ ਕਰਿ ਰਾਖੈ ਵਾਸਿ." (ਗਉ ਅਃ ਮਃ ੫)