ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਇਸਤ੍ਰੀ ਨੇ ਪਤਿ ਧਾਰਣ ਵੇਲੇ ਜੋ ਸ੍ਵਾਮੀ ਦੀ ਚਾਦਰ ਓਢੀ ਹੈ, ਉਸ ਨੂੰ ਧਰਮ ਨਾਲ ਨਿਬਾਹੁਣਾ. ਚਾਦਰ (ਆਚਰਣ)ਨੂੰ ਦਾਗ਼ ਨਾ ਲਗਣ ਦੇਣਾ। ੨. ਕਿਸੇ ਪਤਿਵ੍ਰਤਾ ਦੀ ਸਹਾਇਤਾ ਕਰਕੇ ਉਸ ਨੂੰ ਕਲੰਕ ਤੋਂ ਬਚਾ ਲੈਣਾ. "ਚਾਦਰ ਕੀ ਲੱਜਾ ਤੈਂ ਰਖੀ." (ਚਰਿਤ੍ਰ ੩੦੨)


ਕ੍ਰਿ- ਕਿਸੇ ਵਿਧਵਾ ਇਸਤ੍ਰੀ ਪੁਰ ਆਪਣੀ ਚਾਦਰ ਪਾਕੇ ਭਾਰਯਾ (ਵਹੁਟੀ) ਬਣਾਉਣ ਦੀ ਕ੍ਰਿਯਾ.


ਕ੍ਰਿ- ਪਤੀ ਦੀ ਉਹ. ਚਾਦਰ, ਜੋ ਵਿਆਹ ਸਮੇਂ ਓਢੀ ਹੈ, ਉਤਾਰ ਦੇਣੀ. ਭਾਵ- ਪਤੀ ਦਾ ਤ੍ਯਾਗ ਕਰਨਾ। ੨. ਨਿਰਲੱਜ ਹੋਣਾ.