ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭ੍ਰਮਣ ਦੀ ਕ੍ਰਿਯਾ. ਪਰਿਕ੍ਰਮਾ। ੨. ਵਿਆਹ ਸਮੇਂ ਦੀ ਫੇਰੀ. ਫੇਰੇ "ਰਾਮਰਾਇ ਸਿਉ ਭਾਵਰਿ ਲੈਹਉ." (ਆਸਾ ਕਬੀਰ) "ਦੀਨੀ ਸਾਤ ਭਾਵਰੈਂ." (ਕ੍ਰਿਸਨਾਵ)


ਸੰਗ੍ਯਾ- ਭਾਗ (ਹਿੱਸਾ) ਕਰਨ ਦੀ ਕ੍ਰਿਯਾ. ਵੰਡਾਈ. "ਨ੍ਰਿਪ ਕੋ ਨਰ ਤਿਨ ਕਰੈ ਭਾਵਲੀ." (ਗੁਪ੍ਰਸੂ) ੨. ਹਿੱਸੇ ਵਿੱਚ ਸਾਂਝ. ਸ਼ਰਾਕਤ.


ਉਹ ਨਾਮ, ਜੋ ਅੱਖਰਾਂ ਦੇ ਅਰਥ ਅਨੁਸਾਰ ਨਾ ਹੋਵੇ, ਕਿੰਤੂ ਭਾਵ ਅਨੁਸਾਰ ਸੰਕੇਤ ਕੀਤਾ ਜਾਵੇ, ਜਿਵੇਂ- ਮੂਰਖ ਦੀ ਪਸ਼ੂ ਸੰਗ੍ਯਾ- ਸ਼ਰਾਰਤੀ ਦੀ ਸ਼ੈਤਾਨ ਸੰਗ੍ਯਾ ਆਦਿ। ੨. ਕਿਸੇ ਪਦਾਰਥ ਦੇ ਗੁਣ ਧਰਮ ਨੂੰ ਦੱਸਣ ਵਾਲੀ ਸੰਗ੍ਯਾ, ਜੈਸੇ- ਸੱਜਨਤਾ, ਦੁਸ੍ਟਤਾ, ਉੱਚਤਾ ਆਦਿ (abstract noun)


ਭਾਇਆ ਹੋਇਆ. ਪਸੰਦ ਆਇਆ. "ਕਾਮ ਕਰੀਜੈ ਠਾਕੁਰਭਾਵਾ." (ਗਉ ਮਃ ੫) ਠਾਕੁਰਭਾਉਂਦਾ ਕਾਮ ਕਰੀਜੈ। ੨. ਭਾਵਾਂ. ਪਸੰਦ ਹੋਵਾਂ. "ਤੀਰਥ ਨਾਵਾ, ਜੇ ਤਿਸੁ ਭਾਵਾ." (ਜਪੁ) "ਜਾ ਤਿਸੁ ਭਾਵਾ, ਤਦ ਹੀ ਗਾਵਾ." (ਸੋਰ ਮਃ ੧) ੩. ਉੱਜੈਨ ਨਿਵਾਸੀ ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ.


ਭਾਉਂਦੀ ਹੈ. "ਸਾ ਪੂਜਾ, ਜੋ ਹਰਿ ਭਾਵਾਸਿ." (ਕਾਨ ਮਃ ੫) ੨. ਭਾਵਸਿ. ਭਾਵੇਗੀ.


ਦੇਖੋ, ਭਵਾਨੀ.