ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਣਿਕਾਰ. ਦੇਖੋ, ਮਨੀਆਰ.


ਸੰ. ਮਣਿਕਰ੍‍ਣ. ਕਾਮਰੂਪ ਵਿੱਚ ਇੱਕ ਸ਼ਿਵਲਿੰਗ ਦਾ ਮੰਦਿਰ, ਦੇਖੋ, ਕਾਲਿਕਾ ਪੁਰਾਣ ਅਃ ੮੧। ੨. ਦੇਖੋ, ਮਣਿਕਰਣਿਕਾ.


ਸੰ. ਮਣਿਕਿਰ੍‍ਣਕਾ. ਵਿਸਨੁ ਦੀ ਤਪਸ੍ਯਾ ਤੋਂ ਅਚਰਜ ਹੋਕੇ ਸ਼ਿਵ ਨੇ ਆਪਣਾ ਸਿਰ ਬਾਰ ਬਾਰ ਹਿਲਾਇਆ, ਜਿਸ ਤੋਂ ਜੜਾਊ ਤੁੰਗਲ ਕੰਨ ਤੋਂ ਡਿਗਪਿਆ, ਜਿੱਥੇ ਇਹ ਤੁੰਗਲ ਡਿੱਗਾ, ਉਹ ਥਾਂ ਕਾਸ਼ੀ ਵਿੱਚ ਮਣਿਕਰਣਿਕਾ ਤੀਰਥ ਪ੍ਰਸਿੱਧ ਹੈ. ਦੇਖੋ, ਕਾਸ਼ੀਖੰਡ ਅਃ ੨੬.


ਰਤਨਾਂ ਦਾ ਕੰਮ ਕਰਨ ਵਾਲਾ. ਜੌਹਰੀ. ਰਤਨ ਜੜਨ ਵਾਲਾ ਜੜੀਆ.


ਵਿ- ਜਿਸ ਦੇ ਕੰਠ ਮਣਿ ਪਹਿਰੀ ਹੋਈ ਹੈ। ੨. ਸੰਗ੍ਯਾ- ਕੁਬੇਰ ਦਾ ਇੱਕ ਪੁਤ੍ਰ.


ਦੇਖੋ, ਸੇਸਨਾਗ.


ਵਿ- ਮਣਿ (ਰਤਨ) ਧਾਰਨ ਵਾਲਾ। ੨. ਸੰਗ੍ਯਾ- ਸਰਪ. ਦੇਖੋ, ਮਣੀਧਰ। ੩. ਦੇਖੋ, ਸਵੈਯੇ ਦਾ ਰੂਪ ੨੧.


ਸੰਗ੍ਯਾ- ਪਹੁਚਾ. ਕਲਾਈ. ਮਣਿ ਬੰਨ੍ਹਣ ਦਾ ਥਾਂ. "ਰੇਖਾ ਲਗ ਮਣਿਬੰਧ ਤੇ ਭਈ ਮੱਛ ਆਕਾਰ." (ਗੁਪ੍ਰਸੂ)


ਦੇਖੋ, ਸੇਸਨਾਗ। ੨. ਰਤਨਾਂ ਨਾਲ ਜੜੀ ਕੰਧ ਅਤੇ ਗੁੰਬਜ.