ਖਡੂਰ ਦਾ ਨੰਬਰਦਾਰ, ਜੋ ਸ਼੍ਰੀ ਗੁਰੂ ਅਮਰਦੇਵ ਦਾ ਸਿੱਖ ਹੋਕੇ ਉਪਕਾਰੀ ਹੋਇਆ। ੨. ਬਿੱਜ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਗੁਰਸਿੱਖਾਂ ਦੀ ਪੰਗਤਿ ਵਿੱਚ ਰਲਿਆ, ਇਸ ਨੇ ਅਮ੍ਰਿਤਸਰ ਬਣਨ ਸਮੇਂ ਤਨ ਮਨ ਧਨ ਤੋਂ ਉੱਤਮ ਸੇਵਾ ਕੀਤੀ। ੩. ਦੇਖੋ, ਲਾਲੂ ਬਾਬਾ.
ਬਾਬਾ ਕਾਲੂ ਜੀ ਦਾ ਛੋਟਾ ਭਾਈ, ਸ਼੍ਰੀ ਗੁਰੂ ਨਾਨਕਦੇਵ ਜੀ ਦਾ ਚਾਚਾ, ਜਿਸ ਦਾ ਜਨਮ ਸੰਮਤ ੧੫੦੧ ਅਤੇ ਚਲਾਣਾ ੧੫੯੯ ਵਿੱਚ ਹੋਇਆ.
ਸੈਦਪੁਰ (ਏਮਨਾਬਾਦ) ਨਿਵਾਸੀ ਘਟਾਓੜਾ ਜਾਤਿ ਦਾ ਇੱਕ ਪ੍ਰੇਮੀ ਤਖਾਣ, ਜੋ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਅਨੰਨ ਸਿੱਖ ਹੋਇਆ. ਗੁਰੂ ਸਾਹਿਬ ਇਸ ਦੇ ਘਰ ਬਹੁਤ ਦਿਨ ਵਿਰਾਜੇ ਹਨ. ਇਸੇ ਪ੍ਰੇਮੀ ਨੂੰ ਸੰਬੋਧਨ ਕਰਕੇ. "ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ !" ਤਿਲੰਗ ਰਾਗ ਵਿੱਚ ਸ਼ਬਦ ਉੱਚਾਰਣ ਕੀਤਾ ਹੈ. ਭਾਈ ਲਾਲੋ ਦੇ ਪੁਤ੍ਰ ਨਹੀਂ ਹੋਇਆ, ਕੇਵਲ ਇੱਕ ਪੁਤ੍ਰੀ ਸੀ. ਜਿਸ ਦੀ ਔਲਾਦ ਹੁਣ ਤਤਲਾ ਪਿੰਡ ਵਿੱਚ ਰਹਿਂਦੀ ਹੈ. ਦੇਖੋ, ਭਾਗੋ ਮਲਿਕ। ੨. ਡੱਲਾ ਨਿਵਾਸੀ ਸੱਭਰਵਾਲ ਖਤ੍ਰੀ, ਜੋ ਸ਼੍ਰੀ ਗੁਰੂ ਅਮਰਦੇਵ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ. ਇਹ ਉੱਤਮ ਵੈਦ ਸੀ. ਖ਼ਾਸ ਕਰਕੇ ਤੇਈਆ ਤਾਪ ਦੂਰ ਕਰਨ ਵਿੱਚ ਕਮਾਲ ਰਖਦਾ ਸੀ.
ਸੰ. ਸੰਗ੍ਯਾ- ਤੋੜਨ ਦੀ ਕ੍ਰਿਯਾ. ਦੇਖੋ, ਲੂ ਧਾ। ੨. ਵਿਆਹ ਸਮੇਂ ਦੀ ਪਰਿਕ੍ਰਮਾ (ਫੇਰਾ), ਜਿਸ ਦ੍ਵਾਰਾ ਪਿਤਾ ਦੇ ਘਰ ਨਾਲੋਂ ਸੰਬੰਧ ਤੋੜਕੇ, ਪਤਿ ਨਾਲ ਜੋੜਿਆ ਜਾਂਦਾ ਹੈ. "ਹਰਿ ਪਹਿਲੜੀ ਲਾਵ." (ਸੂਹੀ ਛੰਤ ਮਃ ੪)
ਲਾਉਂਦਾ. "ਤਾ ਸਿਉ ਰੰਗ ਨ ਲਾਵਸਿ ਰੇ." (ਮਾਰੂ ਮਃ ੫) ੨. ਲਗਾਵਸਿ. ਲਗਾਵੇਗਾ.
ਸੰ. ਵਿ- ਕੱਟਣ ਵਾਲਾ. ਲਾਵਾ। ੨. ਸੰਗ੍ਯਾ- ਲਵਾ. ਬਟੇਰ ਦੀ ਜਾਤਿ ਦਾ ਇੱਕ ਪੰਛੀ. ਦੇਖੋ, ਲਵਾ ੨.
nan
ਕ੍ਰਿ- ਲਾਉਣਾ. ਲਗਾਉਣਾ. "ਦੂਸਰ ਲਵੈ ਨ ਲਾਵਣਾ." (ਮਾਰੂ ਸੋਲਹੇ ਮਃ ੫) "ਤੁਮ ਸਗਿ ਲਵੇ ਨ ਲਵਿਣਿਆ." (ਮਾਝ ਅਃ ਮਃ ੫) ੨. ਸੰ. लावण. ਨਮਕੀਨ. ਸਲੂਣਾ। ੩. ਭਾਵ- ਸਾਗ ਭਾਜੀ ਤਰਕਾਰੀ ਆਦਿ ਜੋ ਰੋਟੀ ਨਾਲ ਲਾਕੇ ਖਾਈਏ. "ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ." (ਵਾਰ ਮਾਰੂ ੨. ਮਃ ੫) ੪. ਦੇਖੋ, ਲਾਵਨ੍ਯ.
ਲਵਣ ਦੈਤ ਦਾ ਵੈਰੀ ਸ਼ਤ੍ਰੁਘਨ.
ਦੇਖੋ, ਲਾਵਨੀ.
ਦੇਖੋ, ਲਾਵਣ ੨. "ਲਾਵਣੁ ਮੇਰੀ ਭੁਖ." (ਸ. ਫਰੀਦ)
nan