ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੇਸ਼ਵਾਈ ਕਰਨ ਵਾਲਾ. ਅੱਗੇ ਵਧਕੇ ਲੈਣ ਵਾਲਾ। ੨. ਵਿ- ਆਗੂ. ਮੁਖੀਆ। ੩. ਕ੍ਰਿ. ਵਿ- ਅੱਗੇ. ਸਾਮ੍ਹਣੇ. "ਨਹਿ ਕੂਰ ਕਹੋਂ ਤੁਮਰੇ ਅਗਵਾਨ." (ਨਾਪ੍ਰ)


ਸੰਗ੍ਯਾ- ਪੇਸ਼ਵਾਈ. ਅਗਵਾਈ. ਸ੍ਵਾਗਤ. ਅੱਗੇ ਵਧਕੇ ਲੈਣ ਦੀ ਕ੍ਰਿਯਾ। ੨. ਮੁਖੀਆਪਨ। ੩. ਭਵਿਸ਼੍ਯਤ. ਆਉਣ ਵਾਲਾ ਸਮਾ. "ਇਸ ਕੋ ਫਲ ਦੇਖੋ ਅਗਵਾਨੀ." (ਗੁਪ੍ਰਸੂ) ੪. ਕ੍ਰਿ. ਵਿ- ਸਨਮੁਖ. "ਭਯੋ ਲੋਪ ਦੇਖਤ ਅਗਵਾਨੀ." (ਗੁਪ੍ਰਸੂ)


ਸੰਗ੍ਯਾ- ਆਲਸ ਕਰਕੇ ਅੰਗਾਂ ਨੂੰ ਆੜਾ (ਟੇਢਾ) ਕਰਨ ਦੀ ਕ੍ਰਿਯਾ. ਅੰਗੜਾਈ.


ਸੰਗ੍ਯਾ- ਸਾਮ੍ਹਣਾ ਪਾਸਾ. ਅਗ੍ਰਭਾਗ। ੨. ਪਰਲੋਕ.


ਦੇਖੋ, ਅਗੌਲ.


ਵਿ- ਪੇਸ਼ਗੀ। ੨. ਕ੍ਰਿ. ਵਿ- ਪਹਿਲਾਂ ਤੋਂ. ਅੱਗੇ ਤੋਂ. ਅਗੇਤ੍ਰੇ.