ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਣੀ ਦੀ ਧਾਰਾ। ੨. ਹਿਮ ਰੁੱਤ ਵਿੱਚ ਘੜੇ ਵਿੱਚ ਛਿਦ੍ਰ ਕਰਕੇ ਤਪੀਏ ਸਾਧੂ ਦੇ ਸਿਰ ਪੁਰ ਟਪਕਾਈ ਹੋਈ ਪਾਣੀ ਦੀ ਧਾਰਾ। ੩. ਪਿਤਰਾਂ ਨਿਮਿੱਤ ਪਿੱਪਲ ਵਿੱਚ ਟਪਕਾਈ ਹੋਈ ਜਲ ਦੀ ਧਾਰਾ, ਜੋ ਹਿੰਦੂਮਤ ਅਨੁਸਾਰ ਪੁੰਨਕਰਮ ਹੈ. ਦੇਖੋ, ਧਾਰੜਾ.


ਸੰ. ਸੰਗ੍ਯਾ- ਜਲਧਾਰਨ ਵਾਲਾ ਸਮੁੰਦਰ. "ਜਲਧਿ ਬਾਂਧਿ ਧ੍ਰੂ ਥਾਪਿਓ ਹੋ." (ਸੋਰ ਨਾਮਦੇਵ) ਸਮੁੰਦਰ ਨੂੰ ਸੀਮਾ ਵਿੱਚ ਬੰਨ੍ਹਿਆ ਅਤੇ ਧ੍ਰੁਵ ਨੂੰ ਤਾਰਿਆਂ ਦੇ ਮੱਧ ਲੱਠਰੂਪ ਸ੍‍ਥਾਪਨ ਕੀਤਾ ਹੈ. ਸਮੁੰਦਰ ਦਾ ਪੁਲ ਬੰਨ੍ਹਿਆ ਅਤੇ ਧ੍ਰੁਵ ਨੂੰ ਅਟਲ ਪਦਵੀ ਦਿੱਤੀ। ੨. ਦਸ ਸ਼ੰਖ ਦੀ ਗਿਣਤੀ. ਦੇਖੋ, ਸੰਖ੍ਯਾ.


ਸੰਗ੍ਯਾ- ਸਮੁੰਦਰ ਦਾ ਬੇਟਾ ਅਮ੍ਰਿਤ। ੨. ਚੰਦ੍ਰਮਾ। ੩. ਐਰਾਵਤ ਹਾਥੀ। ੪. ਸੂਰਜ ਦਾ ਘੋੜਾ, ਧਨ੍ਵੰਤਰਿ ਆਦਿ, ਜੋ ਪੁਰਾਣਾਂ ਅਨੁਸਾਰ ਸਮੁੰਦਰ ਵਿੱਚੋਂ ਨਿਕਲੇ ਹਨ, ਸਾਰੇ ਜਲਧਿਸੁਤ ਕਹੇ ਜਾ ਸਕਦੇ ਹਨ.


ਦੇਖੋ, ਜ੍ਵਲਨ. ਦਾਹ. ਤਪਤ। ੨. ਜਲਾਂ ਵਿੱਚ. ਜਲੋਂ ਮੇਂ. "ਜਲਨ ਥਲਨ ਬਸੁਧ ਗਗਨ." (ਰਾਮ ਮਃ ੫. ਪੜਤਾਲ)


ਦੇਖੋ, ਜਲ੍ਹਨ.


ਕ੍ਰਿ- ਦਗਧ ਹੋਣਾ. ਸੜਨਾ. ਦੇਖੋ, ਜ੍ਵਲਨ.