ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [واشِق] ਵਾਸਿਕ. ਵਿ- ਦ੍ਰਿੜ੍ਹ. ਮਜਬੂਤ. ਪੱਕਾ.


ਅ਼. [واصِل] ਵਾਸਿਲ. ਵਿ- ਵਸਲ (ਜੁੜਿਆ) ਹੋਇਆ. ਮਿਲਿਆ ਹੋਇਆ.


ਸੰਗ੍ਯਾ- ਰਹਾਇਸ਼. ਨਿਵਾਸ. "ਵਾਸੀ ਨਾਮ ਪੂਛ ਸਰ ਲੀਨੋ." (ਗੁਵਿ ੧੦) ੨. वासिन्. ਵਿ- ਵਸਣ ਵਾਲਾ. "ਘਟ ਘਟ ਵਾਸੀ ਸਰਬ ਨਿਵਾਸੀ." (ਸੂਹੀ ਛੰਤ ਮਃ ੫) ੩. ਵਸ਼ (ਕ਼ਾਬੂ) ਹੈ. "ਸਭਿ ਕਾਲੈ ਵਾਸੀ." (ਵਾਰ ਮਾਰੂ ੨. ਮਃ ੫) ੪. ਵਸਦਾ, ਵਸਦੇ ਹਨ. "ਸੇ ਜਨ ਜੁਗ ਮਹਿ ਸੁਖ ਵਾਸੀ." (ਸੋਪੁਰਖੁ) ੫. ਦੇਖੋ, ਬਾਸੀ.


ਨਿਵਾਸ. ਰਹਾਇਸ਼. "ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ." (ਵਾਰ ਆਸਾ) ੨. ਦੇਖੋ, ਬਾਸ ਅਤੇ ਵਾਸ। ੩. ਸੰ. ਵਿਸਨੁ। ੪. ਸਭ ਵਿੱਚ ਵਸਣ ਵਾਲਾ ਕਰਤਾਰ.


ਇੱਕ ਨਾਗ. ਦੇਖੋ, ਬਾਸਕ ੩.


ਜਿਸ ਵਿੱਚ ਸਭ ਦਾ ਨਿਵਾਸ ਹੈ ਅਰ ਜੋ ਸਭ ਵਿੱਚ ਹੈਵੇ ਵਾਹਗੁਰੂ ਕਰਤਾਰ.¹#"ਵਵੈ ਵਾਸੁਦੇਉ ਪਰਮੇਸੁਰ." (ਆਸਾ ਪਟੀ ਮਃ ੧)#"ਵਾਸੁਦੇਵ ਸਰਬਤ੍ਰ ਮੈ, ਉਨ ਨ ਕਤਹੂ ਠਾਇ." (ਬਾਵਨ) ੨. ਵਸੁਦੇਵ ਦੇ ਪੁਤ੍ਰ ਕ੍ਰਿਸਨ ਜੀ। ੩. ਦੇਖੋ, ਪਉਡਰੀਕ.


ਦੇਖੋ, ਵਾਸਲਾ. "ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ." (ਸੂਹੀ ਛੰਤ ਮਃ ੧)


ਵਿ- ਵਸਣ ਵਾਲਾ। ੨. ਵਾਸ (ਸੁਗੰਧ) ਵਾਲਾ. "ਜੇਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਸੁ ਜਣਾਵਣਿਆ." (ਮਾਝ ਅਃ ਮਃ ੩) ੩. ਸੰ. ਸੰਗ੍ਯਾ- ਸੋਲਾਂ ਵਰ੍ਹੇ ਦੀ ਇਸਤ੍ਰੀ.