ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਲਾਕ। ੨. ਹਲ ਨੂੰ ਅੰਕ ਵਿੱਚ ਧਾਰਨ ਵਾਲਾ. ਹਲਧਰ। ੩. ਦੇਖੋ, ਹਲਕਾ। ੪. ਦੇਖੋ, ਹਲੱਕ. "ਹਲੰਕ ਹਾਕ ਮਾਰਹੀਂ" (ਵਿਚਿਤ੍ਰ)


ਸੰ. ਸੰਗ੍ਯਾ- (ਦੇਖੋ, ਹੁ ਅਤ ਹ੍ਵੇ). ਜੋ ਦੇਵਤਾ ਨੂੰ ਬੁਲਾਕੇ ਦਿੱਤਾ ਜਾਵੇ. ਹੋਮ। ੨. ਯਗਯ। ੩. ਆਗ੍ਯਾ। ੪. ਦੇਖੋ, ਹਵ੍ਯ.


ਅ਼. [ہَوَس] ਸੰਗ੍ਯਾ- ਲੋਭ. ਤ੍ਰਿਸਨਾ। ੨. ਇੱਕ ਪ੍ਰਕਾਰ ਦਾ ਸਿਰੜ. Mania.


ਅ਼. [حوق] ਹ਼ੌਕ਼. ਸੰਗ੍ਯਾ- ਸਮੁਦਾਯ. ਗਰੋਹ. ਝੁੰਡ. ਟੋਲਾ. ਜਥਾ. "ਅਸਪਨ ਕੁਦਾਯ ਆਏ ਹਵਕ ਹਾਂਕ ਲੀਨੇ." (ਸਲੋਹ)


ਸੰ. ਸੰਗ੍ਯਾ- ਦੇਵਤਾ ਨੂੰ ਵੇਦ ਮੰਤ੍ਰਾਂ ਦ੍ਵਾਰਾ ਬੁਲਾਕੇ ਘੀ ਆਦਿਕ ਪਦਾਰਥਾਂ ਦਾ ਅਗਨਿ ਵਿੱਚ ਪਾਉਣ ਦਾ ਕਰਮ. ਹਮ.