ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਸਮਗ੍ਰੰਥ ਦੇ ਚਰਿਤ੍ਰ ੨੪੬ ਅਨੁਸਾਰ ਸ਼ੇਰਸ਼ਾਹ ਦੇ ਘੋੜੇ, ਰਾਹਾ ਅਤੇ ਸੁਰਾਹਾ, ਜੋ ਸੁੰਦਰਤਾ ਅਤੇ ਚਾਲਾਕੀ ਵਿੱਚ ਜਗਤ ਪ੍ਰਸਿੱਧ ਸਨ.


ਦੇਖੋ, ਰਾਹਤ.


ਅ਼. ਰਹਨ (ਗਿਰੋ- ਗਹਿਣੇ) ਰੱਖਣ ਵਾਲਾ. ਦੇਖੋ, ਰਹਨ.


ਰਾਹ (ਮਾਰਗ) ਜਾਣ ਵਾਲਾ. ਰਾਹਗੀਰ. ਮੁਸਾਫਿਰ. ਪਾਂਸ਼.


ਮਾਰਗ. ਰਾਸਤਾ. ਦੇਖੋ, ਰਾਹੁ. "ਰਾਹੁ ਬੁਰਾ ਭੀਹਾਵਲਾ." (ਓਅੰਕਾਰ) ੨. ਵੰਸ਼ ਦਾ ਸਿਲਸਿਲਾ. "ਭੰਡਹੁ ਚਲੈ ਰਾਹੁ." (ਵਾਰ ਆਸਾ) ੩. ਸੰ. ਪੁਰਾਣਾਂ ਅਨੁਸਾਰ ਸਿੰਹਿਕਾ ਦੇ ਉਦਰ ਤੋਂ ਵਿਪ੍ਰਚਿੱਤਿ ਦਾਨਵ ਦਾ ਪੁਤ੍ਰ, ਜਿਸ ਦੀਆਂ ਚਾਰ ਬਾਹਾਂ ਅਤੇ ਹੇਠਲਾ ਧੜ ਮੱਛ ਦੀ ਪੂਛ ਜੇਹਾ ਹੈ. ਜਦ ਸਮੁੰਦਰ ਰਿੜਕ ਕੇ ਰਤਨ ਕੱਢੇ, ਤਦ ਇਹ ਰੂਪ ਵਟਾਕੇ ਦੇਵਤਿਆਂ ਦੀ ਪੰਗਤਿ ਵਿੱਚ ਜਾ ਬੈਠਾ, ਅਰ ਅਮ੍ਰਿਤ ਦਾ ਵਰਤਾਰਾ ਲੈਕੇ ਪੀਗਿਆ. ਸੂਰਜ ਅਤੇ ਚੰਦ੍ਰਮਾ ਨੇ ਇਸ ਨੂੰ ਪਛਾਣਕੇ ਵਿਸਨੁ ਨੂੰ ਦੱਸਿਆ, ਜਿਸ ਪੁਰ ਇਸ ਦਾ ਸਿਰ ਅਤੇ ਦੋ ਬਾਹਾਂ ਵਿਸਨੁ ਨੇ ਵੱਢ ਦਿੱਤੀਆਂ, ਪਰ ਇਹ ਅੰਮ੍ਰਿਤ ਪੀਕੇ ਅਮਰ ਹੋਗਿਆ ਸੀ. ਇਸ ਲਈ ਦੋ ਸ਼ਰੀਰ ਬਣ ਗਏ, ਅਰਥਾਤ ਕੇਤੁ ਅਰੇ ਰਾਹੁ. ਪੁਰਾਣਾ ਵੈਰ ਚਿਤਾਰਕੇ ਇਹ ਸੂਰਜ ਚੰਦ੍ਰਮਾ ਨੂੰ ਗ੍ਰਸਦੇ ਹਨ, ਜਿਸ ਤੋਂ ਗ੍ਰਹਣ ਲਗਦਾ ਹੈ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਅੱਠ ਕਾਲੇ ਰੰਗ ਦੇ ਘੋੜੇ ਰਾਹੁ ਦੇ ਰਥ ਨੂੰ ਖਿੱਚਦੇ ਹਨ. "ਆਪ ਗਰਹ ਦੁਇ ਰਾਹੁ." (ਮਃ ੧. ਵਾਰ ਮਾਝ) ੪. ਜੋਤਿਸ ਅਨੁਸਾਰ ਇੱਕ ਗ੍ਰਹ. The Seizer। ੫. ਵਿ- ਛੱਡਣ ਵਾਲਾ. ਦੇਖੋ, ਰਹ ਧਾ


ਦੇਖੋ, ਰਾਹਣਾ.


ਰਾਹੁ ਦਾ ਵਾਹਨ ਗਿਰਝ. ਗਿੱਧ. "ਮਾਨਹੁ ਸੂਰਜ ਕੇ ਗ੍ਰਸਬੇ ਕਹੁਁ ਰਾਹੁ ਕੇ ਬਾਹਨ ਪੰਖ ਪਸਾਰੇ." (ਕ੍ਰਿਸਨਾਵ)


ਦੇਖੋ, ਰਾਹੁ.