ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دستک] ਸੰਗ੍ਯਾ- ਤਾੜੀ ਮਾਰਕੇ ਸ਼ਬਦ ਕਰਨ ਦੀ ਕ੍ਰਿਯਾ। ੨. ਦਰਵਾਜ਼ਾ ਖਟ ਖਟਾਉਣ ਦੀ ਕ੍ਰਿਯਾ। ੩. ਸਮਨ (Summon) ਤ਼ਲਬੀ ਦਾ ਪਰਵਾਨਾ। ੪. ਰਾਹਦਾਰੀ ਦਾ ਪੱਟਾ ਜਾਂ ਪਰਵਾਨਾ (pass). ਬੰਗਾਲ ਵਿੱਚ ਅਠਾਰਵੀਂ ਸਦੀ ਦੇ ਮੱਧ ਮੁਸਲਮਾਨੀ ਰਾਜ ਵੱਲੋਂ ਅੰਗ੍ਰੇਜ਼ ਤਾਜਰਾਂ ਨੂੰ ਇਹ ਮਿਲਿਆ ਸੀ, ਜਿਸ ਦੇ ਦਿਖਾਉਣ ਤੇ ਮਾਲ ਉੱਤੇ ਚੁੰਗੀ ਜਾਂ ਜਗਾਤ ਨਹੀਂ ਲਗਦੀ ਸੀ. ਇਸ "ਦਸਤਕ" ਦੇ ਹੀ ਸੰਬੰਧ ਵਿੱਚ ਅੰਗ੍ਰੇਜ਼ਾਂ ਦਾ ਨਵਾਬ ਮੀਰ ਕਾਸਿਮ ਨਾਲ ਝਗੜਾ ਹੋਇਆ ਸੀ.
ਫ਼ਾ. [دستکاری] ਸੰਗ੍ਯਾ- ਹੱਥਾਂ ਦੀ ਕਾਰੀਗਰੀ.
ਦੇਖੋ, ਦਸਤਗੀਰ.
ਫ਼ਾ. [دستگیری] ਹੱਥ ਫੜਨ ਦੀ ਕ੍ਰਿਯਾ. ਸਹਾਇਤਾ ਦੇਣ ਦਾ ਭਾਵ. "ਦਸ੍ਤਗੀਰੀ ਦੇਹਿ, ਦਿਲਾਵਰ!" (ਤਿਲੰ ਮਃ ੫)
gloves; pair of gloves
ਫ਼ਾ. [دستخت] ਸੰਗ੍ਯਾ- ਹੱਥ ਦੀ ਲਿਖਤ. ਹਸ੍ਤਾਕ੍ਸ਼੍‍ਰ। ੨. ਸਹੀ. ਕਿਸੇ ਲਿਖਤ ਹੇਠ ਆਪਣਾ ਨਾਮ ਲਿਖਣਾ.