ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਲਨ ੧. "ਜਲਨਿ ਬੁਝੀ ਸੀਤਲ ਹੋਇ ਮਨੂਆ." (ਮਾਝ ਮਃ ੫) ੨. ਜਲਦੇ ਹਨ.


ਸੰਗ੍ਯਾ- ਮੇਘ. ਬੱਦਲ. "ਬਾਬੀਹਾ ਪ੍ਰਿਉ ਪ੍ਰਿਉ ਕਰੈ ਜਲਨਿਧਿ ਪ੍ਰੇਮ ਪਿਆਰ." (ਸਵਾ ਮਃ ੩) ੨. ਅਮ੍ਰਿਤ. "ਜਿਸੁ ਜਲਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤੁ ਗੁਰ ਪਾਹੀ ਜੀਉ." (ਸੋਰ ਮਃ ੧) ੩. ਸੰ. ਸਮੁੰਦਰ, ਜੋ ਸਾਰੇ ਜਲਾਂ ਨੂੰ ਧਾਰਨ ਕਰਦਾ ਹੈ.


ਜਲ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)


ਦੇਖੋ, ਜਲਨਿਧਿ.


ਜਲਨਿਧਿ ਵਿੱਚ. "ਹਰਿਅੰਮ੍ਰਿਤ ਹਰਿ ਜਲਨੀਧੇ. (ਬਸੰ ਮਃ ੪)


ਸੰ. जल्प् ਧਾ- ਬੋਲਣਾ, ਬਕਣਾ.


ਸੰ. जल्पक ਵਿ- ਬਕਬਾਦੀ. ਬਾਤੂਨੀ। ੨. ਬੋਲਣ ਵਾਲਾ.


ਸੰਗ੍ਯਾ- ਜਲਾਂ ਦਾ ਸ੍ਵਾਮੀ, ਵਰੁਣ। ੨. ਸਮੁੰਦਰ.