ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਤਸ੍ਯ (ਮੱਛੀ) ਦੀ ਅਕ੍ਸ਼ਿ (ਅੱਖ) ਦਾ ਵੈਰੀ ਤੀਰ, ਵਾਣ. (ਸਨਾਮਾ) ਅਰਜੁਨ ਨੇ ਦ੍ਰੋਪਦੀ ਵਰਣ ਸਮੇਂ ਮੱਛੀ ਦੀ ਅੱਖ ਵਿੱਚ ਤੀਰ ਮਾਰਿਆ ਸੀ.


ਦੇਖੋ, ਮਕਰਕੇਤੁ.


ਮਤਸ੍ਯ ਚਕ੍ਸ਼ੁ ਅਰਿ. ਦੇਖੋ, ਮਤਸ ਅੱਛ ਅਰਿ. (ਸਨਾਮਾ)


ਮਤਸ੍ਯ (ਮੱਛੀਆਂ) ਨੂੰ ਪਨਾਹ ਦੇਣ ਵਾਲਾ, ਤਾਲ। ੨. ਜਲ। ੩. ਸਮੁੰਦਰ. (ਸਨਾਮਾ)


ਦੇਖੋ, ਮਤਸ ੩. ਅਤੇ ਵਿਰਾਟ.


ਸੰ. मत्सर. ਸੰਗ੍ਯਾ- ਈਰਖਾ. ਹਸਦ. "ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਖ਼ੁਦਗਰਜ਼ੀ। ੩. ਕ੍ਰੋਧ.


ਸੰ. ਮਤਸ੍ਯਰਾਜ. ਸੰਗ੍ਯਾ- ਰੋਹੂ ਮੱਛੀ। ੨. ਵਿਰਾਟ ਦਾ ਰਾਜਾ "ਵਿਰਾਟ", ਜਿਸ ਪਾਸ ਵਿਪਦਾ ਦੇ ਸਮੇਂ ਪਾਂਡਵ ਰਹੇ ਸਨ.


ਸੰ. मत्सरिन. ਵਿ- ਈਰਖਾ ਵਾਲਾ. ਹਾਸਿਦ