ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਾਵਾ. ਵਾਢਾ. ਦੇਖੋ, ਲਾਵ. "ਲਾਵੀ ਆਇਆ ਖੇਤੁ." (ਸ੍ਰੀ ਪਹਰੇ ਮਃ ੧)


ਦੇਖੋ, ਲਬੇਰਾ ਲਬੇਰੀ. "ਗਊ ਭੈਸ ਮਗਉ ਲਾਵੇਰੀ." (ਧਨਾ ਧੰਨਾ)


ਲਗਾਵੈ। ੨. ਲਿਆਵੈ. "ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ." (ਸ. ਕਬੀਰ) ਹੱਟਾਂ ਲੁੱਟ ਲੁੱਟਕੇ ਲਿਆਉਂਦੀ ਹੈ.


ਲਿਆਉਂਦੇ ਹਨ। ੨. ਲਗਾਉਂਦੇ ਹਨ। ੩. ਦੇਖੋ, ਲਾਵਨ੍ਯ.


ਸੰ. ਲਡਹ. ਲਡਹਾ. ਵਿ- ਸੁੰਦਰ. ਸੁੰਦਰੀ। ੨. ਸੰਗ੍ਯਾ- ਦੁਲਹ- ਦੁਲਹਨ.¹ "ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ." (ਚੰਡੀ ੩) ੩. ਲੜਾਈ (ਝਗੜੇ) ਲਈ ਭੀ ਲਾੜੀ ਸ਼ਬਦ ਆਇਆ ਹੈ. ਦੇਖੋ, ਲਾੜੀ ਚਾੜੀ.


ਲੜਾਈ ਅਤੇ ਖ਼ੁਸ਼ਾਮਦ. ਦੇਖੋ, ਚਾੜੀ। ੨. ਸਿੰਧੀ. ਲਾਈ ਚਾਈ. ਝਗੜਾ ਉਠਾਉਣ ਦੀ ਕ੍ਰਿਯਾ. ਨੁਕਸਾਨ ਪਹੁਚਾਉਣ ਦਾ ਕਰਮ. "ਲਾੜੀਚਾੜੀ ਲਾਇਤਬਾਰੁ." (ਓਅੰਕਾਰ) ਲੜਾਈ ਖ਼ੁਸ਼ਾਮਦ ਅਤੇ ਚੁਗਲੀ ਅਥਵਾ- ਫਿਸਾਦ ਉਠਾਉਣ ਦਾ ਕਰਮ ਅਤੇ ਚੁਗਲੀ.