ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਹੀਂ ਹੈ ਗਾਤ (ਗਾਤ੍ਰ- ਦੇਹ) ਜਿਸ ਦਾ. ਕਾਮ. ਅਨੰਗ. "ਉਪਮਾ ਅਗਾਤ." (ਗ੍ਯਾਨ) ੨. ਸੰ. ਆਗਤ. ਅਭ੍ਯਾਗਤ. ਅਤਿਥਿ. "ਜਹਿਂ ਅਗਾਤ ਦੀਨੇਯ." (ਨਾਪ੍ਰ) ੩. ਵਿ- ਅਗ੍ਯਾਤ. ਨਾ ਮਲੂਮ. "ਨਾਹਿ ਨ ਤੁਮ ਤੇ ਅਬਹਿ ਅਗਾਤ." (ਨਾਪ੍ਰ) ੪. ਵਿਦੇਹ. ਗਾਤ (ਦੇਹ) ਤੋਂ ਪਰੇ. "ਅਗਾਤ ਅਨੰਦਾ." (ਨਾਪ੍ਰ)


ਦੇਖੋ, ਅਗਾਤ ੧। ੨. ਆਮਦਨ. ਪ੍ਰਾਪਤੀ. "ਆਜ ਨਹੀਂ ਕੋ ਦਾਮ ਅਗਾਤੀ." (ਗੁਪ੍ਰਸੂ)


ਦੇਖੋ, ਅਗਾਤ ੧.


ਵਿ- ਜਿਸ ਦੀ ਗਾਥਾ (ਕਥਾ) ਨਾ ਕਹੀ ਜਾ ਸਕੇ. ਅਕਥ੍ਯ.


ਵਿ- ਜਿਸ ਦਾ ਗਾਧ (ਥਾਹ) ਨਾ ਪਾਇਆ ਜਾਵੇ. ਜਿਸ ਦਾ ਥੱਲਾ ਨਾ ਮਾਲੂਮ ਹੋ ਸਕੇ. ਅਤ੍ਯੰਤ ਗੰਭੀਰ. "ਅਗਮ ਅਗਾਧ ਪਾਰਬ੍ਰਹਮੁ ਸੋਇ." (ਸੁਖਮਨੀ) ੨. ਸੰਗ੍ਯਾ- ਕਰਤਾਰ. ਵਾਹਗੁਰੂ. ਜਿਸ ਦਾ ਥਾਹ ਕੋਈ ਨਹੀਂ ਪਾ ਸਕਦਾ. ਮਨ ਬੁੱਧੀ ਤੋਂ ਜਿਸ ਦਾ ਅੰਤ ਨਹੀਂ ਜਾਣਿਆ ਜਾਂਦਾ.


ਵਿ- ਜਿਸ ਦੇ ਬੋਧ (ਗ੍ਯਾਨ) ਦਾ ਥਾਹ ਨਹੀਂ. ਬੇਅੰਤ ਗ੍ਯਾਨ ਵਾਲਾ. "ਅਗਾਧਬੋਧ ਸਮਰਥ ਸੁਆਮੀ." (ਆਸਾ ਛੰਤ ਮਃ ੫)


ਦੇਖੋ, ਅਗਾਧ.


ਸੰ. ਅਗਮ੍ਯ. ਵਿ- ਦੁਰਗਮ. ਪਹੁੰਚ ਤੋਂ ਬਾਹਰ। ੨. ਦੁਰਲਭ. ਜਿਸ ਦਾ ਪ੍ਰਾਪਤ ਹੋਣਾ ਔਖਾ ਹੋਵੇ. "ਹਥ ਚਰਿਓ ਲਾਲ ਅਗਾਮਾ." (ਸਾਰ ਮਃ ੫) ਦੇਖੋ, ਅਗਾਮੀ.


ਸੰ. आगामिन. ਆਗਾਮੀ. ਵਿ- ਆਉਣ ਵਾਲਾ.