ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کبوُتر] ਸੰਗ੍ਯਾ- ਕਪੋਤ. ਦੇਖੋ, ਕਪੋਤ.


ਕਬੂਤਰ ਰੱਖਣ, ਉਡਾਉਣ ਅਤੇ ਲੜਾਉਣ ਵਾਲਾ.


ਕਬੂਤਰ ਦੀ ਮਦੀਨ. ਕਪੋਤੀ.


ਫ਼ਾ. [کبوُد] ਵਿ- ਨੀਲਾ. "ਸੋਸਨਿ ਕਾਸਨਿ ਕਬੂਦ." (ਸਲੋਹ) ੨. ਸੰਗ੍ਯਾ- ਇੱਕ ਖਾਸ ਪਹਾੜ.


ਅ਼. [قبوُل] ਕ਼ਬੂਲ. ਸੰਗ੍ਯਾ- ਸ੍ਵੀਕਾਰ. ਮਨਜੂਰ. "ਬਿਨ ਭਗਤਿ ਕੋ ਨ ਕਬੂਲ." (ਅਕਾਲ) ੨. ਘੋੜੇ ਦੀ ਜ਼ੀਨ ਨਾਲ ਬੱਧਾ ਥੈਲਾ ਜਿਸ ਵਿੱਚ ਸਵਾਰ ਜਰੂਰੀ ਵਸਤੁ ਰਖਦਾ ਹੈ.