ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [داغ] ਸੰਗ੍ਯਾ- ਨਿਸ਼ਾਨ. ਚਿੰਨ੍ਹ। ੨. ਧੱਬਾ. ਕਲੰਕ. "ਦਾਗ ਦੋਸ ਮੁਹਿ ਚਲਿਆ ਲਾਇ." (ਧਨਾ ਮਃ ੧) ੩. ਜਲਣ ਦਾ ਚਿੰਨ੍ਹ। ੪. ਦੇਖੋ, ਦਾਗੇ.


ਕ੍ਰਿ- ਦਾਗ਼ ਦੇਣਾ. ਤਪੀ ਹੋਈ ਧਾਤੁ ਨਾਲ ਸ਼ਰੀਰ ਤੇ ਦਾਗ਼ ਲਗਾਉਣਾ। ੨. ਤੋਪ ਬੰਦੂਕ ਆਦਿ ਨੂੰ ਅੱਗ ਦੇਣੀ.


ਦਾਗ਼ ਦਾਗਿਆ. ਤਪੀਹੋਈ ਧਾਤੁ ਨਾਲ ਚਿੰਨ੍ਹ ਕੀਤਾ. "ਹਮਰੈ ਮਸਤਕਿ ਦਾਗ ਦਗਾਨਾ." (ਗਉ ਮਃ ੪) ਦੇਖੋ, ਦਾਗ਼ ਬਰੂ.


ਦੇਖੋ, ਦਾਗਣਾ.


ਫ਼ਾ. [داغ بررۇ] ਸੰਗ੍ਯਾ- ਗ਼ੁਲਾਮ, ਜਿਸ ਦੀ ਪੇਸ਼ਾਨੀ ਤੇ ਦਾਗ਼ ਹੈ. ਪੁਰਾਣੇ ਜ਼ਮਾਨੇ ਗ਼ੁਲਾਮਾਂ ਦੇ ਮੱਥੇ ਤਪੀਹੋਈ ਧਾਤੁ ਨਾਲ ਦਾਗ਼ ਦਿੱਤਾ ਜਾਂਦਾ ਸੀ, ਜਿਸ ਤੋਂ ਉਨ੍ਹਾਂ ਦੀ ਪਛਾਣ ਰਹੇ. ਗੁਲਾਮਾਂ ਦੇ ਮਾਲਿਕ, ਆਪਣੇ ਆਪਣੇ ਜੁਦੇ ਚਿੰਨ੍ਹ ਗੁਲਾਮਾਂ ਦੇ ਮੱਥੇ ਲਾਇਆ ਕਰਦੇ ਸਨ, ਜਿਸ ਤੋਂ ਉਹ ਦੂਜੇ ਦੇ ਗੁਲਾਮਾਂ ਤੋਂ ਵੱਖ ਰਹਿਣ.


ਵਿ- ਦਾਗਲ. ਦਾਗ਼ਦਾਰ. ਕਲੰਕਿਤ। ੨. ਫ਼ਾ. [دغل] ਦਗ਼ਲ. ਸੰਗ੍ਯਾ- ਫ਼ਰੇਬ. ਕਪਟ. ਮਕਰ. "ਬਿਨਸੈ ਦੁਖ ਦਾਗਰ." (ਵਾਰ ਕਾਨ ਮਃ ੪) ੩. ਵਿ- ਖੋਟਾ। ੪. ਮੱਕਾਰ.