ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. चापिन् ਵਿ- ਚਾਪ (ਧਨੁਖ) ਧਾਰਨ ਵਾਲਾ। ੨. ਸੰਗ੍ਯਾ- ਸ਼ਿਵ। ੩. ਚਾਬੀ. ਕੁੰਜੀ। ੪. ਮੁੱਠੀ ਚਾਪੀ. ਹੱਥ ਨਾਲ ਅੰਗਾਂ ਨੂੰ ਦਬਾਉਣ ਦੀ ਕ੍ਰਿਯਾ. "ਥਕਿਤ ਹੋਇ ਤਿਹ ਚਾਪੀ ਭਰੈਂ." (ਗੁਪ੍ਰਸੂ)


ਸੰਗ੍ਯਾ- ਚਰਵਣ (चर्वण) ਯੋਗ੍ਯ ਪਦਾਰਥ. ਚਬੀਣਾ. ਦਾਣੇ ਆਦਿ ਅੰਨ.


ਫ਼ਾ. [چابُک] ਚਾਬੁਕ. ਵਿ- ਚੁਸ੍ਤ. ਚਾਲਾਕ। ੨. ਸੰਗ੍ਯਾ- ਕੋਰੜਾ. ਕਸ਼ਾ. "ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ." (ਵਡ ਮਃ ੪. ਘੋੜੀਆ)