ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧਉਲਾ.


ਦੇਖੋ, ਧਉਲ.


ਰਾਜਪੂਤਾਨੇ ਵਿੱਚ ਆਗਰੇ ਪਾਸ ਇੱਕ ਬਮਰੌਲੀਆ ਜੱਟਵੰਸ਼ੀ ਰਿਆਸਤ, ਜਿਸ ਦਾ ਰਕਬਾ ੧੧੫੫ ਮੀਲ ਹੈ. ਇਹ ਜਿਲਾ ਆਗਰਾ ਅਤੇ ਭਰਤਪੁਰ ਕਰੌਲੀ ਆਦਿਕ ਰਿਆਸਤਾਂ ਦੇ ਇਲਾਕੇ ਤੋਂ ਘਿਰੀ ਹੋਈ ਹੈ. ਧੌਲਪੁਰ ਜੀ. ਆਈ. ਪੀ. ਰੇਲਵੇ ਦਾ ਸਟੇਸ਼ਨ ਹੈ, ਜੋ ਦਿੱਲੀ ਤੋਂ ੧੫੪ ਮੀਲ ਹੈ. ਰਿਆਸਤ ਪਟਿਆਲੇ ਅਤੇ ਨਾਭੇ ਦਾ ਸੰਬੰਧ ਧੌਲਪੁਰ ਨਾਲ ਰਿਹਾ ਹੈ. ਦੇਖੋ, ਹੀਰਾਸਿੰਘ ਮਹਾਰਾਜਾ, ਨਰੇਂਦ੍ਰਸਿੰਘ ਮਹਾਰਾਜਾ ਅਤੇ ਬਸੰਤਕੌਰ ਬੀਬੀ.


ਦੇਖੋ, ਧਉਲਹਰ.


ਦੇਖੋ, ਧਉਲਾ। ੨. ਸੰਗ੍ਯਾ- ਰਿਆਸਤ ਨਾਭਾ, ਨਜਾਮਤ ਫੂਲ, ਤਸੀਲ ਥਾਣਾ ਧਨੌਲਾ ਵਿੱਚ ਇੱਕ ਪਿੰਡ ਹੈ. ਇਸ ਤੋਂ ਵਾਯਵੀ ਕੋਣ ਦੇ ਦੋ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਕੱਚੀ ਮੰਚੀ ਸਾਹਿਬ ਪਾਸ ਇੱਕ ਰਹਾਇਸ਼ੀ ਮਕਾਨ ਹੈ. ਪੁਜਾਰੀ ਸਿੰਘ ਹੈ. ਦੋ ਹਲ ਦੀ (੭੦ ਘੁਮਾਉਂ) ਜ਼ਮੀਨ ਰਿਆਸਤ ਨਾਭੇ ਵੱਲੋਂ ਗੁਰਦ੍ਵਾਰੇ ਦੇ ਨਾਮ ਹੈ. ਰੇਲਵੇ ਸਟੇਸ਼ਨ ਹੰਢਿਆਏ ਤੋਂ ੩. ਮੀਲ ਦੱਖਣ ਪੱਛਮ ਹੈ. ਦੇਖੋ, ਸੋਹੀਵਾਲ.


ਜਿਲੇ ਕਾਂਗੜੇ ਵਿੱਚ ਪਹਾੜ ਦੀ ਇੱਕ ਉੱਚੀ ਧਾਰਾ. ਜਿਸ ਪੁਰ ਸਦਾ ਬਰਫ਼ ਰਹਿਂਦੀ ਹੈ. ਇਹ ਚੰਬਾ ਰਾਜ ਦੀ ਹੱਦ ਬਣਾਉਂਦੀ ਹੈ.