ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਸ ਗੁੜ ਆਦਿ ਦਾ ਸਾੜਾ, ਜਿਸ ਵਿੱਚੋਂ ਸ਼ਰਾਬ ਕੱਢੀਦੀ ਹੈ। ੨. ਦੇਖੋ, ਲਾਹਣਿ ਅਤੇ ਲਾਹੁਣ.


ਸਿੰਧੀ. ਕ੍ਰਿ- ਉਤਾਰਨਾ. "ਗਰਧਬ ਵਾਂਗ ਲਾਹੇ ਪੇਟਿ." (ਗਉ ਮਃ ੫) ਪੇਟ ਵਿੱਚ ਉਤਰਦਾ ਹੈ। ੨. ਦੂਰ ਕਰਨਾ. "ਜਨ ਸਿਉ ਪਰਦਾ ਲਾਹਿਓ." (ਕਾਨ ਮਃ ੫) ੩. ਦੇਖੋ, ਲਾਹਣ.


ਸੰਗ੍ਯਾ- ਧੋਤੀ ਦਾ ਉਹ ਸਿਰਾ, ਜੋ ਦੋਹਾਂ ਲੱਤਾਂ ਵਿੱਚਦੀਂ ਲੈਜਾਕੇ ਪਿੱਛੇ ਟੰਗੀਦਾ ਹੈ। ੨. ਧੋਤੀ. "ਅਸਾਡੀ ਲਾਂਗ ਤੇ ਬੋਦੀ ਤੇ ਜਨੇਊ ਰਹਿਣ ਦੇਓ." (ਭਗਤਾਵਲੀ)


ਕ੍ਰਿ. ਵਿ- ਲੰਗੜਾਉਂਦਾ, ਦੀ. "ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ." (ਗੌਂਡ ਨਾਮਦੇਵ) ਦੇਖੋ, ਲੋਧਾ.


ਲੰਗਰ (ਰਸੋਈ) ਕਰਨ ਵਾਲਾ. ਦੇਖੋ, ਲੰਗਰ.


ਸੰ. लांङ्गल. ਸੰਗ੍ਯਾ- ਹਲ. ਜ਼ਮੀਨ ਵਾਹੁਣ ਦਾ ਸੰਦ. "ਤੂੰ ਧਾਇ ਧਾਮ ਲਾਂਗਲ ਜਿ ਆਨ। ਅਬ ਬਾਹ ਬੋਵ ਛਿਤਿ ਬੈਨ ਮਾਨ ॥" (ਨਾਪ੍ਰ) ੨. ਸੰ. ਲਾਂਗੂਲ. लाङ्गृल. ਦੁੰਮ. ਪੂਛ. "ਲਾਂਗਲ ਹਿਲਾਇ ਫੁਰਰਾਇ ਸਮਝਾਈਆ." (ਨਾਪ੍ਰ)


ਝੰਡੇ ਪੁਰ ਹਲ ਦਾ ਨਿਸ਼ਾਨ ਰੱਖਣ ਵਾਲਾ, ਬਲਰਾਮ. ਬਲਭਦ੍ਰ.


ਸੰ. लाङ्गलिन्. ਵਿ- ਹਲ ਵਾਲਾ. ਜਿਸ ਪਾਸ ਲਾਂਗਲ (ਹਲ) ਹੋਵੇ। ੨. ਸੰਗ੍ਯਾ- ਕ੍ਰਿਸਨ ਜੀ ਦਾ ਵਡਾ ਭਾਈ ਬਲਰਾਮ, ਜੋ ਹਲ ਰਖਦਾ ਸੀ. "ਤਾਲਕੇਤੁ ਲਾਂਗਲਿ ਉਚਰ ਕ੍ਰਿਸਨਾਗ੍ਰਜ ਪਦ ਦੇਹ." (ਸਨਾਮਾ) "ਪ੍ਰਿਥਮ ਲਾਂਗਲੀ ਕੋ ਨਿਰਖ ਪੁਨ ਨਿਰਖੇ ਜਦੁਰਾਇ." (ਚਰਿਤ੍ਰ ੧੪੨) ੩. ਖੇਤੀ ਕਰਨ ਵਾਲਾ ਜ਼ਿਮੀਦਾਰ. ਹਲਵਾਹ.; ਦੇਖੋ, ਲਾਂਗਲੀ.