ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੱਗਾ. ਅਗ੍ਰਭਾਗ। ੨. ਕ੍ਰਿ. ਵਿ- ਅੱਗੇ. ਅੱਗੇ ਵਲ. "ਇਤੈ ਗੁਰੂ ਅਗਾਰ ਕੋ ਸਿਧਾਰ ਪਾਂਉ ਡਾਰਕੈ." (ਗੁਪ੍ਰਸੂ) ੩. ਸੰ. ਆਗਾਰ. ਸੰਗ੍ਯਾ- ਘਰ. ਨਿਵਾਸ ਦਾ ਥਾਂ. "ਗੁਨ ਅਗਾਰ ਸਭ ਸੁਖ ਦਾਤਾਰ." (ਗੁਪ੍ਰਸੂ)


ਕ੍ਰਿ ਵਿ- ਅਗਲੇ ਪਾਸੇ. ਅੱਗੇ। ੨. ਪੂਰਵ ਕਾਲ ਵਿੱਚ. ਪਿਛਲੇ ਸਮੇਂ ਵਿੱਚ। ੩. ਭਵਿਸ਼੍ਯ ਕਾਲ ਵਿੱਚ. ਆਉਣ ਵਾਲੇ ਸਮੇਂ। ੪. ਸੰਗ੍ਯਾ- ਘੋੜੇ ਦੇ ਬੰਨ੍ਹਣ ਦੇ ਉਹ ਰੱਸੇ, ਜੋ ਮੂੰਹ ਵੱਲ ਹੋਣ. ਦਹਾਨੇ ਵਿੱਚ ਪਾਕੇ ਕਿੱਲੇ ਨਾਲ ਬੰਨ੍ਹੇ ਹੋਏ ਰੱਸੇ.