ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜਲਭ੍ਰਮਰਿ. ਜਲਾਵਰ੍‍ਤ. ਪਾਣੀ ਦਾ ਚਕ੍ਰ (ਘੁਮੇਰੀ) Whirlpool.


ਵਾ- "ਜਲ ਮਹਿ ਉਪਜੈ ਜਲ ਤੇ ਦੂਰਿ। ਜਲ ਮਹਿ ਜੋਤਿ ਰਹਿਆ ਭਰਪੂਰਿ." (ਆਸਾ ਅਃ ਮਃ ੧) ਜਲ ਵਿੱਚ ਸੂਰਜ ਦਾ ਪ੍ਰਤਿਬਿੰਬ ਉਪਜਦਾ ਹੈ, ਪਰ ਜਲ ਤੋਂ ਸੂਰਜ ਦੂਰ ਹੈ, ਕੇਵਲ ਉਸ ਦੀ ਜੋਤਿ ਜਲ ਵਿੱਚ ਵ੍ਯਾਪਦੀ ਹੈ. ਇਸੇ ਤਰਾਂ ਆਤਮਾ ਦਾ ਹਰ ਥਾਂ ਚਮਤਕਾਰ ਭਾਸਦਾ ਹੈ, ਪਰ ਆਤਮਾ ਨਿਰਲੇਪ ਹੈ.


ਸੰਗ੍ਯਾ- ਜਲ ਮੋਚਨ (ਛੱਡਣ) ਵਾਲਾ ਮੇਘ. "ਭਏ ਸੇਤ ਜਲਮੁਘ ਜਲਹੀਨ." (ਨਾਪ੍ਰ)


ਸੰਗ੍ਯਾ- ਜਲ ਦੀ ਸਵਾਰੀ, ਨੌਕਾ. ਬੇੜੀ। ੨. ਜਹਾਜ. ਦੇਖੋ, ਨੌਕਾ ਅਤੇ ਜਹਾਜ ਸ਼ਬਦ.


ਸੰਗ੍ਯਾ- ਪਾਣੀ ਦੀ ਘੜੀ. ਦੇਖੋ, ਘੜੀ ਅਤੇ ਜਲਘੜੀ। ੨. ਪਾਣੀ ਨਾਲ ਚਲਣ ਵਾਲੀ ਕਲ। ੩. ਪਾਣੀ ਕੱਢਣ ਦੀ ਕਲ. ਹਰਟ ਪੰਪ ਆਦਿ। ੪. ਫੱਵਾਰਾ (ਫੁਹਾਰਾ). ੫. ਜਲਤਰੰਗ ਵਾਜਾ.


ਸੰਗ੍ਯਾ- ਜਲ ਸਨਨੀ. ਰਸ ਸਨਨੀ. ਜਲ ਸਹਿਤਾ ਪ੍ਰਿਥਿਵੀ. ਰਸ (ਜਲ) ਨੂੰ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਸਮੁੰਦਰ.


ਜਲਾਂ ਦਾ ਰਾਜਾ ਵਰੁਣ.