ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਤਾੜਨਾ. ਘੂਰਨਾ. ਤਿਉੜੀ ਚੜ੍ਹਾਉਣੀ. "ਸੁਨ ਸਿੱਖਨ ਦਿਸ ਨੈਨ ਤਰੇਰੇ." (ਗੁਪ੍ਰਸੂ)


ਕ੍ਰਿ. ਵਿ- ਤਲੇ. ਨੀਚੇ. "ਜਉ ਗੁਰਦੇਉ ਤ ਬੈਕੁੰਠ ਤਰੈ." (ਭੈਰ ਨਾਮਦੇਵ) ਭਾਵ- ਵੈਕੁੰਠ ਤੋਂ ਭੀ ਉੱਚੀ ਪਦਵੀ ਨੂੰ ਪਹੁਚਦਾ ਹੈ। ੨. ਤਰਦਾ ਹੈ.


ਦੇਖੋ, ਤ੍ਰੈਗੁਣ ੩.


ਵਿ- ਤਰਨ ਵਾਲਾ। ੨. ਸੰਗ੍ਯਾ- ਤਾਰੇ. ਨਕ੍ਸ਼੍‍ਤ੍ਰ. ਦੇਖੋ, ਤਰਈਆ.