ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਜਿਸ ਨਾਲ ਪਹੁਚਾਇਆ (ਲੈਜਾਇਆ) ਜਾਂਦਾ ਹੈ, ਸਵਾਰੀ. ਯਾਨ. ਦੇਵਤਿਆਂ ਦੇ ਭਿੰਨ ਭਿੰਨ ਵਾਹਨ ਪੁਰਾਣਾਂ ਵਿੱਚ ਲਿਖੇ ਹਨ- ਬ੍ਰਹਮਾ ਅਤੇ ਸਰਸ੍ਵਤੀ ਦਾ ਹੰਸ, ਵਿਸਨੁ ਦਾ ਗਰੁੜ, ਸ਼ਿਵ ਦਾ ਬੈਲ, ਗਣੇਸ਼ ਦਾ ਚੂਹਾ, ਇੰਦ੍ਰ ਦਾ ਹਾਥੀ ਅਤੇ ਘੋੜਾ, ਯਮ ਦਾ ਝੋਟਾ, ਕਾਰਤਿਕੇਯ ਦਾ ਮੋਰ, ਕਾਮਦੇਵ ਦਾ ਤੋਤਾ, ਸੂਰਜ ਦਾ ਸਤ ਘੋੜਿਆ ਵਾਲਾ ਰਥ, ਚੰਦ੍ਰਮਾ ਦਾ ਦਸ ਘੋੜਿਆਂ ਵਾਲਾ ਰਥ, ਅਗਨਿ ਅਤੇ ਮੰਗਲ ਦਾ ਮੀਢਾ, ਸ਼ਨਿ ਅਤੇ ਰਾਹੂ ਦਾ ਗਿਰਝ (ਗਿੱਧ), ਬੁੱਧ ਅਤੇ ਦੁਰਗਾ ਦਾ ਸ਼ੇਰ, ਕੁਬੇਰ ਦਾ ਨਰ,¹ ਭੈਰਵ ਦਾ ਕੁੱਤਾ, ਸ਼ੀਤਲਾ ਦਾ ਗਧਾ, ਮਨਸਾਦੇਵੀ ਦਾ ਸੱਪ ਅਤੇ ਲੱਛਮੀ ਕਾ ਕੰਨਖਜੂਰਾ.


ਦੇਖੋ, ਵਹਮ, "ਨ ਜ਼ਰਾ ਕੁਨ ਵਾਹਮ" (ਕ੍ਰਿਸਨਾਵ) ਦੇਖੋ, ਜੰਗ ਦਰਾਯਦ। ੨. ਦੇਖੋ, ਬਾਹਮ.


ਦੇਖੋ, ਵਾਹਿਯਾਤ.


ਦੇਖੋ, ਬਾਹਰ.


ਕ੍ਰਿ- ਸ਼ਕ੍ਤਿ ਲਾਉਣੀ. ਜੋਰ ਲਾਉਣਾ. ਸ਼ਰੀਰ ਅਥਵਾ ਬੁੱਧਿ ਦਾ ਬਲ ਲਾਉਣਾ.