ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚਰ੍‍ਵਣ. ਚੱਬਣਾ। ੨. ਦੇਖੋ, ਚਾਬਨੁ.


ਸੰਗ੍ਯਾ- ਚਰ੍‍ਵਣ ਯੋਗ੍ਯ ਪਦਾਰਥ. ਚਬੀਣਾ. "ਹਮ ਕਉ ਚਾਬਨੁ ਉਨ ਕਉ ਰੋਟੀ." (ਗੌਂਡ ਕਬੀਰ) ੨. ਦੇਖੋ, ਚਾਬਨ.


ਸੰਗ੍ਯਾ- ਕੁੰਜੀ. ਤਾਲੀ.


ਦੇਖੋ, ਚਾਬਕ. "ਹਿਚਹਿ ਤ ਪ੍ਰੇਮ ਕੇ ਚਾਬੁਕ ਮਾਰਉ." (ਗਉ ਕਬੀਰ)


ਫ਼ਾ. [چابُک رکیب] ਵਿ- ਪੱਕਾ ਘੋੜਚੜ੍ਹਾ. ਸ਼ਹਸਵਾਰ.


ਵਿ- ਚੱਬਣ ਵਾਲਾ। ੨. ਚੱਬਣ ਯੋਗ੍ਯ. ਚਬਾਨੇ ਲਾਇਕ. ਜਿਵੇਂ- ਮੱਕੀ ਚਾਬੂ ਹੋ ਗਈ ਹੈ.


ਸੰਗ੍ਯਾ- ਚਰ੍‍ਮ. ਚੰਮ. ਤੁਚਾ। ੨. ਢਾਲ. ਸਿਪਰ. "ਚਾਮ ਕੀ ਓਟ ਨਿਵਾਰ੍ਯੋ." (ਕ੍ਰਿਸਨਾਵ)