ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧਉਲ.


ਦੇਖੋ, ਧਉਲ ੨.


ਸੰਗ੍ਯਾ- ਲਫੇੜਾ. ਥੱਪੜ.


ਸੰਗ੍ਯਾ- ਉਧ੍ਰਿਤ ਚਮੜੀ. ਗਾਂ ਮਹਿਂ ਦਾ ਉਤਾਰਿਆ ਅਤੇ ਰੰਗਿਆ ਹੋਇਆ ਚੰਮ.


ਦੇਖੋ, ਧਉ ਅਤੇ ਧਁਉ.


ਫ਼ਾ. [دوِش] ਦਵਿਸ਼. ਸੰਗ੍ਯਾ- ਕਿਸੇ ਅਪਰਾਧੀ ਦਾ ਪਿੱਛਾ ਕਰਨ ਵਾਲੀ ਟੋਲੀ. ਤਾਕੁਬ ਕਰਨ ਵਾਲੀ ਜਮਾਤ। ੨. ਧ੍ਵੰਸ (ਨਾਸ਼) ਕਰਨ ਵਾਲੀ ਜਮਾਤ। ੩. ਵਡੇ ਧੌਂਸੇ (ਨੌਬਤ) ਲਈ ਭੀ ਇਹ ਸ਼ਬਦ ਵਰਤਿਆ ਹੈ. "ਬਡ ਬਾਜੀ ਧੌਸ ਗਹੀਰੰ." (ਗੁਪ੍ਰਸੂ)


ਸੰਗ੍ਯਾ- ਵਡਾ ਨਗਾਰਾ.