ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੇਖੋ, ਦਾਘ। ੨. ਪਿਆਸ. ਤ੍ਰਿਖਾ। ੩. ਦਗਧ ਹੋਣ ਦਾ ਭਾਵ. "ਨਿਤ ਦਾਝਹਿ ਤੈ ਬਿਲਲਾਇ." (ਸ੍ਰੀ ਅਃ ਮਃ ੩) ੪. ਸੰ. ਦਾਹ੍ਯ. ਵਿ- ਦਗਧ ਕਰਨ ਯੋਗ੍ਯ. ਜਲਾਉਣ ਲਾਇਕ਼। ੫. ਇੱਕ ਰੋਗ. ਦੇਖੋ, ਦਾਹ ੩.


ਸੰਗ੍ਯਾ- ਜਲਨ. ਦਾਹ. "ਦਾਵ੍ਰ ਦਾਝਨੁ ਹੋਤ ਹੈ." (ਸ. ਕਬੀਰ)


ਸੰਗ੍ਯਾ- ਦਹਨ ਅਗਨਿ. ਦਗਧ ਕਰਨ ਦੀ ਹੈ ਜਿਸ ਵਿੱਚ ਸ਼ਕਤਿ। ੨. ਵਿ- ਦਗਧ. ਜਲਿਆ ਹੋਇਆ. "ਦਾਝਿ ਗਏ ਤ੍ਰਿਣ ਪਾਪ ਸੁਮੇਰ." (ਰਾਮ ਮਃ ੫) ਪਾਪਰੂਪ ਤ੍ਰਿਣਾਂ ਦੇ ਪਹਾੜ ਦਗਧ ਹੋਗਏ.


ਸੰਗ੍ਯਾ- ਦਗਧ ਕਰਨ ਵਾਲੀ ਅਗਨਿ. "ਕੋਪਰ ਉਤੈ ਦਾਢੜੀ." (ਮਃ ੧. ਬੰਨੋ)


ਸੰਗ੍ਯਾ- ਦਾੜ੍ਹੀ. ਸਮਸ਼੍ਰੁ. ਰੀਸ਼। ੨. ਵਿ- ਦਗਧ ਕੀਤੀ. ਜਲਾਈ. 'ਆਵਤ ਹੀ ਦਾਢੀ ਛਾਤੀ ਦਾਢੀ ਛਿਤਿਪਾਲਨ ਕੀ. ' (ਕਵਿ ੫੨) ਦਾੜ੍ਹੀ ਆਉਂਦੇ ਹੀ (ਜਵਾਨ ਹੁੰਦੇ ਹੀ) ਰਾਜਿਆਂ ਕੀ ਛਾਤੀ ਜਲਾਦੀ.