ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [واہواہ] ਵ੍ਯ- ਬਹੁਤ ਖ਼ੂਬ। ੨. ਧਨ੍ਯ ਧਨ੍ਯ! ੩. ਸ਼ਾਬਾਸ਼!


ਵਾਹਕ ਜ਼ਮੀਨ. ਉਹ ਭੂਮਿ, ਜਿਸ ਵਿੱਚ ਹਲ ਫਿਰਦਾ ਹੋਵੇ। ੨. ਇੱਕ ਪਹਾੜੀ ਬਿਰਛ, ਜਿਸ ਦੇ ਪੱਤੇ ਪਸ਼ੂਆਂ ਦਾ ਚਾਰਾ ਹਨ ਅਤੇ ਛਟੀਆਂ ਦਾ ਛਿਲਕਾ ਸਣ ਵਾਂਙ ਰੱਸੇ ਆਦਿ ਦੇ ਕੰਮ ਆਉਂਦਾ ਹੈ. "ਕਿਤ ਵਾਹੜ ਗਨ ਖਰੇ ਪਖਾਨਾ." (ਗੁਪ੍ਰਸੂ)


ਸਿੰਧੀ. ਵਾਹਡ. ਵਹਣ ਵਾਲਾ, ਪ੍ਰਵਾਹ. "ਟੁਟਿ ਨ ਥੀਵਹਿ ਵਾਹੜਾ." (ਸ. ਫਰੀਦ) ਪਾਰਬ੍ਰਹਮ ਮਹਾਨ ਨਦ ਤੋਂ ਜੁਦਾ ਹੋਕੇ ਨਾਲਾ ਨਹੀ ਹੋਵੇਂਗਾ.


ਵਹਣ ਵਾਲਾ, ਪ੍ਰਵਾਹ। ਨਾਲਾ। ੨. ਚਸ਼ਮਾ.


ਵਾਹਕੇ। ੨. ਦੇਖੋ, ਵਾਹ ਅਤੇ ਵਾਹੁ। ੩. ਦੇਖੋ, ਵਾਹ੍ਯ।


ਵਸ਼ (ਜ਼ੋਰ) ਲਗਾਇਆ. "ਇਨ ਕਾ ਵਾਹਿਆ ਕਛੁ ਨ ਵਸਾਈ." (ਗੌਂਡ ਮਃ ੪) ੨. ਦੇਖੋ, ਬਾਹਣਾ.


ਦੇਖੋ, ਵਾਹਗੁਰੂ. "ਆਦਿਪੁਰਖੁ ਸਦਾ ਤੁਹੀ ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ." (ਸਵੈਯੇ ਮਃ ੪. ਕੇ)


ਅ਼. [واحِد] ਵਿ- ਇੱਕ. ਅਦੁਤੀ। ੨. ਸੰਗ੍ਯਾ- ਕਰਤਾਰ.